JALANDHAR WEATHER

ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

ਪੰਜਗਰਾਈਂ ਕਲਾਂ (ਫ਼ਰੀਦਕੋਟ), 18 ਅਪ੍ਰੈਲ ( ਸੁਖਮੰਦਰ ਸਿੰਘ ਬਰਾੜ) - ਇੱਥੋਂ ਥੋੜ੍ਹੀ ਦੂਰ ਪਿੰਡ ਔਲਖ ਵਿਖੇ ਇਕ ਨੌਜਵਾਨ ਵਲੋਂ ਘਰ ਅੰਦਰ ਹੀ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲੈਣ ਦੀ ਦੁਖਦਾਈ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਗਟ ਸਿੰਘ ਪੁੱਤਰ ਬੋਹੜ ਇੰਸਟਾਗ੍ਰਾਮ ਰਾਹੀਂ 24 ਸਾਲ ਦੀ ਇਕ ਔਰਤ,  ਜਿਸ ਦਾ ਪਹਿਲਾਂ ਵਿਆਹ ਹੋਇਆ ਸੀ  ਦੇ ਸੰਪਰਕ ਵਿਚ ਆਇਆ। ਇੰਸਟਾਗ੍ਰਾਮ ਰਾਹੀਂ ਹੋਈ ਜਾਣ-ਪਹਿਚਾਣ ਨੇ ਪ੍ਰੇਮ ਸੰਬੰਧਾਂ ਦਾ ਰੂਪ ਲੈ ਲਿਆ। ਪ੍ਰੇਮ ਸੰਬੰਧਾਂ ਦੇ ਚਲਦਿਆਂ ਦੋਵਾਂ ਨੇ ਆਪਸ ਵਿਚ ਵਿਆਹ ਕਰਵਾ ਲਿਆ। ਵਿਆਹ ਤੋਂ 6 ਕੁਝ ਮਹੀਨਿਆਂ ਬਾਅਦ ਹੀ ਦੋਵਾਂ ਵਿਚਕਾਰ ਅਣਬਣ ਰਹਿਣ ਲੱਗ ਪਈ ਤੇ ਔਰਤ ਰੁੱਸ ਕੇ ਆਪਣੇ ਪੇਕੇ ਪਿੰਡ ਚਲੀ ਗਈ। ਪ੍ਰਗਟ ਸਿੰਘ ਬੰਟੀ ਉਸ ਨੂੰ ਮਨਾ ਕੇ ਘਰ ਲੈ ਆਇਆ। ਇਸ ਦੌਰਾਨ ਹੀ ਔਰਤ ਦਾ ਭਰਾ ਉਸਨੂੰ ਮਿਲਣ ਆਇਆ ਤੇ ਉੇਸ ਨੂੰ ਆਪਣੇ ਨਾਲ ਲੈ ਗਿਆ।। ਆਪਣੀ ਪਤਨੀ ਦੇ ਜਾਣ ਤੋਂ ਬਾਅਦ ਪ੍ਰਗਟ ਸਿੰਘ ਨੇ ਉਸਦਾ ਕਈ ਦਿਨ ਇੰਤਜ਼ਾਰ ਕੀਤਾ, ਪਰ ਜਦੋਂ ਉਸਦੇ ਵਾਰ ਵਾਰ ਫੋਨ ਕਰਨ ਤੇ ਉਹ ਆਪਣੇ ਸੁਹਰੇ ਘਰ ਵਾਪਸ ਨਹੀਂ ਆਈ ਤਾਂ ਪ੍ਰਗਟ ਸਿੰਘ ਗੁੱਸੇ ਵਿੱਚ ਆ ਕੇ ਆਪਣੇ ਘਰ ਅੰਦਰ ਹੀ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਪ੍ਰਗਟ ਸਿੰਘ ਦੇ ਮਰਨ ਉਪਰੰਤ ਉਸ ਦੀ ਲੋਅਰ ਦੇ ਵਿਚੋਂ ਇਕ ਲਿਖਤੀ ਨੋਟ ਮਿਲਿਆ, ਜਿਸ ਵਿਚ ਉਸਨੇ ਆਪਣੀ ਘਰਵਾਲੀ ਨੂੰ ਆਪਣੀ ਮੌਤ ਦੀ ਜ਼ਿੰਮੇਵਾਰ ਠਹਿਰਾਇਆ ਹੈ । ਜ਼ਿਕਰਯੋਗ ਹੈ ਕਿ ਪ੍ਰਗਟ ਸਿੰਘ ਨਾਲ਼ ਇੰਸਟਾਗ੍ਰਾਮ ਤੇ ਵਿਆਹ ਕਰਵਾਉਣ ਵਾਲੀ ਔਰਤ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਵੀ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ