ਫ਼ਿਲਮੀ ਅਦਾਕਾਰ, ਟੀ.ਵੀ. ਐਂਕਰ ਵਿਪਨ ਜੋਸ਼ੀ ਦੀ ਸੜਕ ਹਾਦਸੇ ਵਿਚ ਮੌਤ
ਲਹਿਰਾਗਾਗਾ (ਸੰਗਰੂਰ), 18 ਅਪ੍ਰੈਲ (ਅਸ਼ੋਕ ਗਰਗ) - ਨੇੜਲੇ ਪਿੰਡ ਭਾਈ ਕੀ ਪਿਸ਼ੌਰ ਦੇ ਰਹਿਣ ਵਾਲੇ ਉੱਘੇ ਫ਼ਿਲਮੀ ਅਦਾਕਾਰ, ਟੀ.ਵੀ ਐਂਕਰ ਵਿਪਨ ਜੋਸ਼ੀ (30) ਸਾਲ ਦੀ ਇਕ ਸੜਕ ਹਾਦਸੇ ਵਿਚ ਮੌਤ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਬਿਜਲੀ ਬੋਰਡ ਦੇ ਸੂਬਾਈ ਆਗੂ ਦਵਿੰਦਰ ਸਿੰਘ ਪਿਸ਼ੌਰ ਅਤੇ ਪਿੰਡ ਵਾਸੀਆਂ ਨੇ ਦੱਸਿਆ, ਕਿ ਵਿਪਨ ਜੋਸ਼ੀ ਨੇ ਐਮ.ਐਚ.-1 ਚੈਨਲ ਉੱਤੇ ਆਪਣੇ ਫਨ ਦਾ ਮੁਜਾਹਰਾ ਕੀਤਾ। ਫ਼ਿਲਮ "ਮਿੱਟੀ ਨਾ ਫਰੋਲ ਜੋਗੀਆ" "ਹੈਪੀ ਫੈਮਿਲੀ" "ਪਿੰਜਰਾ "ਅੱਧੀ ਛੁੱਟੀ ਸਾਰੀ ਵਰਗੀਆਂ ਫ਼ਿਲਮਾਂ ਵਿਚ ਕੰਮ ਕਰਨ ਤੋਂ ਇਲਾਵਾ 15 ਮਿਊਜ਼ੀਕਲ ਗਾਣਿਆਂ ਵਿਚ ਵੀ ਕੰਮ ਕੀਤਾ । ਵਿਪਿਨ ਜੋਸ਼ੀ ਨੇ ਦੇਸ਼ ਵਿਦੇਸ਼ਾਂ ਵਿਚ ਆਪਣੀ ਇਕ ਵੱਖਰੀ ਪਛਾਣ ਬਣਾਈ ਹੋਈ ਸੀ। ਜ਼ਿਕਰਯੋਗ ਹੈ ਕਿ ਵਿਪਨ ਜੋਸ਼ੀ ਕੱਲ ਇੱਥੋਂ ਨੇੜਲੇ ਪਿੰਡ ਘੋੜੇਨਬ ਤੋਂ ਆਪਣੇ ਪਿੰਡ ਭਾਈ ਕੀ ਪਿਸੌਰ ਵੱਲ ਜਾ ਰਿਹਾ ਸੀ ਰਸਤੇ ਵਿਚ ਸਕੂਟਰੀ ਖੱਡੇ ਵਿਚ ਲੱਗਣ 'ਤੇ ਤਿੜਕ ਕੇ ਡਿੱਗ ਪਿਆ, ਜਿਸ ਦੇ ਸਿਰ ਵਿਚ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ।
;
;
;
;
;
;
;
;
;