JALANDHAR WEATHER

ਨਗਦੀਪੁਰ 'ਚ ਸਾਢੇ 10 ਏਕੜ ਦੇ ਕਰੀਬ ਕਣਕ ਦੀ ਫ਼ਸਲ ਸੜ ਕੇ ਸੁਆਹ

ਕੋਟਫ਼ਤੂਹੀ (ਹੁਸ਼ਿਆਰਪੁਰ), 20 ਅਪ੍ਰੈਲ (ਅਵਤਾਰ ਸਿੰਘ ਅਟਵਾਲ) - ਇੱਥੋਂ ਨਜ਼ਦੀਕੀ ਪਿੰਡ ਨਗਦੀਪੁਰ ਤੇ ਪਿੰਡ ਬੀਕਾਪੁਰ ਦੇ ਖੇਤਾਂ ਵਿਚ ਦੁਪਹਿਰ ਦੋ ਕੁ ਵਜੇ ਦੇ ਕਰੀਬ ਨਗਦੀਪੁਰ ਵਿਚ ਲੱਗੇ 24 ਘੰਟੇ ਬਿਜਲੀ ਸਪਲਾਈ ਵਾਲੇ ਟੀ. ਆਫ਼ ਤੋ ਨਿਕਲੀਆਂ ਚੰਗਿਆੜੀਆਂ ਤੋਂ ਲੱਗੀ ਅੱਗ ਨਾਲ ਚਾਰ ਕਿਸਾਨਾਂ ਦੀ ਲਗਭਗ 10 ਏਕੜ ਦੇ ਕਰੀਬ ਕਣਕ ਦੀ ਫ਼ਸਲ ਤੇ ਢਾਈ ਕੁ ਏਕੜ ਦੇ ਕਰੀਬ ਨਾੜ ਤੇ ਦੋ ਖੇਤ ਵਿਚ ਪਈਆਂ ਤੂੜੀ ਦੀਆ ਟਰਾਲੀਆਂ ਵੀ ਸੜ ਕੇ ਸੁਆਹ ਹੋ ਗਈਆਂ । ਇਹ ਅੱਗ ਪਿੰਡ ਨਗਦੀਪੁਰ ਦੇ ਟੀ. ਆਫ਼ ਤੋਂ ਲੱਗੀ ਜੋ ਕੁੱਝ ਹੀ ਮਿੰਟਾਂ ਵਿਚ ਤੇਜ਼ ਹਵਾ ਦੇ ਵਹਾਅ ਨਾਲ ਨੰਬਰਦਾਰ ਅਮਰਜੀਤ ਸਿੰਘ ਨਿਵਾਸੀ ਪਿੰਡ ਨਗਦੀਪੁਰ ਦੇ ਖੇਤਾਂ ਨੂੰ ਜਾ ਲੱਗੀ। ਇਨ੍ਹਾਂ ਦੇ ਲਗਭਗ ਸਾਢੇ ਸੱਤ ਏਕੜ ਦੇ ਕਰੀਬ ਕਣਕ ਦੀ ਫ਼ਸਲ ਸੜ ਕੇ ਸੁਆਹ ਹੋਣ ਦੇ ਨਾਲ ਦੋ ਏਕੜ ਦੇ ਕਰੀਬ ਕੰਬਾਈਨ ਨਾਲ ਕੱਟੀ ਹੋਈ ਕਣਕ ਦੀ ਨਾੜ ਤੇ ਖੇਤਾਂ ਵਿਚ 2 ਦੇ ਕਰੀਬ ਤੂੜੀ ਦੀਆ ਬਣਾਈਆ ਟਰਾਲੀਆਂ ਵੀ ਸੜ ਗਈਆਂ। ਇਸੇ ਤਰ੍ਹਾਂ ਨਾਲ ਲੱਗਦੇ ਜਗੀਰ ਸਿੰਘ ਨਿਵਾਸੀ ਈਸਪੁਰ ਦੇ ਲਗਭਗ ਦੋ ਕੁ ਏਕੜ ਦੇ ਕਰੀਬ ਕਣਕ ਦੀ ਫ਼ਸਲ ਵੀ ਸੜ ਕੇ ਸੁਆਹ ਹੋ ਗਈ । ਅੱਗੇ ਗੁਰਿੰਦਰ ਸਿੰਘ ਨਿਵਾਸੀ ਪਚਨੰਗਲ ਦੇ ਬੀਕਾਪੁਰ 'ਚ ਪੈਂਦੇ ਖੇਤਾਂ ਵਿਚ 5 ਕਨਾਲ ਦੇ ਕਰੀਬ ਨਾੜ ਕੇ ਸੁਆਹ ਹੋ ਗਈ । ਇਸੇ ਤਰ੍ਹਾਂ ਪ੍ਰਦੀਪ ਸਿੰਘ ਨਿਵਾਸੀ ਨਗਦੀਪੁਰ ਦੀ ਤਿੰਨ ਕੁ ਕਨਾਲ ਦੇ ਕਰੀਬ ਕਣਕ ਦੀ ਫ਼ਸਲ ਵੀ ਇਸ ਅੱਗ ਦੀ ਭੇਟ ਚੜ ਕੇ ਸੜ ਕੇ ਸੁਆਹ ਹੋ ਗਈ। ਇਹ ਅੱਗ ਇਨੀ ਭਿਆਨਕ ਸੀ,  ਜਿਸ ਨੇ ਚੰਦ ਹੀ ਮਿੰਟਾਂ ਵਿਚ ਖੇਤਾਂ ਨਾਲ ਲੱਗਦੀ ਬਿਸਤ ਦੁਆਬ ਨਹਿਰ ਵਾਲੇ ਪਾਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਮੌਕੇ 'ਤੇ ਆਸ-ਪਾਸ ਪਿੰਡਾਂ ਵਾਲਿਆਂ ਨੇ ਟਰੈਕਟਰਾਂ ਤੇ ਲੋਕਾਂ ਦੀ ਮਦਦ ਨਾਲ ਅੱਗੇ ਖੇਤਾਂ ਨੂੰ ਵਾਹ ਕੇ ਆਸ-ਪਾਸ ਖੇਤਾਂ ਵਿਚ ਖੜੀ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਕੀਤਾ । ਮੌਕੇ 'ਤੇ ਦੋ ਫਾਇਰ ਬਿ੍ਗੇਡ ਦੀਆ ਗੱਡੀਆਂ ਨੇ ਪਹੁੰਚ ਕੇ ਬਿਸਤ ਦੁਆਬ ਨਹਿਰ ਦੇ ਦੂਸਰੇ ਪਾਸੇ ਬਾਸਾ ਦੇ ਝਾੜਾ ਨੂੰ ਲੱਗੀ ਭਿਆਨਕ ਅੱਗ ਉੱਪਰ ਕਾਬੂ ਪਾ ਕੇ ਸੜਕ ਉੱਪਰ ਸਕੂਲਾਂ ਵਿਚ ਛੁੱਟੀ ਦਾ ਟਾਈਮ ਹੋਣ ਕਰ ਕੇ ਸਕੂਲ ਬੱਸਾਂ ਤੇ ਹੋਰ ਗੱਡੀਆਂ ਦੀ ਟਰੈਫ਼ਿਕ ਨੂੰ ਚਾਲੂ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ