ਪਾਰਟੀ ਛੱਡ ਭਾਜਾਪ ’ਚ ਸ਼ਾਮਿਲ ਹੋਣ ਵਾਲੇ ਸੰਸਦ ਮੈਂਬਰਾਂ ਨੇ ਪੰਜਾਬ ਨਾਲ ਕੀਤਾ ਧੋਖਾ- ਡਾ. ਬਲਬੀਰ ਸਿੰਘ
ਨਵੀਂ ਦਿੱਲੀ, 25 ਅਪ੍ਰੈਲ- ਮਨੀਸ਼ ਸਿਸੋਦੀਆ ਨਾਲ ਮੁਲਾਕਾਤ 'ਤੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਸੀਂ ਆਪਣੇ ਆਗੂਆਂ ਨੂੰ ਮਿਲਦੇ ਰਹਿੰਦੇ ਹਾਂ। ਜਿਨ੍ਹਾਂ ਲੋਕਾਂ ਨੂੰ ਅਸੀਂ ਯਾਨੀ ਕਿ ਪੰਜਾਬ ਦੇ ਵਿਧਾਇਕਾਂ ਨੇ ਚੁਣਿਆ ਸੀ, ਉਨ੍ਹਾਂ ਨੇ ਸਾਡੇ ਨਾਲ ਧੋਖਾ ਕੀਤਾ ਹੈ, ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਜੇ ਉਨ੍ਹਾਂ ਕੋਲ ਕੋਈ ਨੈਤਿਕਤਾ ਹੁੰਦੀ, ਤਾਂ ਉਹ ਅਸਤੀਫ਼ਾ ਦੇ ਦਿੰਦੇ... ਘਟਨਾਕ੍ਰਮ ਦੇਖੋ ਸਾਡੇ ਇਕ ਸੰਸਦ ਮੈਂਬਰ 'ਤੇ ਛਾਪਾ ਮਾਰਿਆ ਜਾਂਦਾ ਹੈ ਅਤੇ ਇਹ ਉਦੋਂ ਤੱਕ ਜਾਰੀ ਰਹਿੰਦਾ ਹੈ ਜਦੋਂ ਤੱਕ ਉਹ ਦਸਤਖ਼ਤ ਨਹੀਂ ਕਰ ਦਿੰਦਾ। ਇਹ ਆਪ੍ਰੇਸ਼ਨ ਲੋਟਸ, ਜੋ ਉਨ੍ਹਾਂ ਨੇ ਸ਼ਿਵ ਸੈਨਾ ਅਤੇ ਐਨ.ਸੀ.ਪੀ. ਨਾਲ ਕੀਤਾ ਸੀ, ਉਹ ਪੰਜਾਬ ਵਿਚ ਉਹ ਹੀ ਆਪ੍ਰੇਸ਼ਨ ਲੋਟਸ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ਦੇ ਕੰਮ ਕਰਨ ਦੀ ਰਫ਼ਤਾਰ ਨੂੰ ਰੋਕਣ ਲਈ, ਲੋਕਾਂ ਵਿਚ ਡਰ ਅਤੇ ਦਹਿਸ਼ਤ ਪੈਦਾ ਕਰਨ ਲਈ ਇਹ ਰਣਨੀਤੀਆਂ ਅਪਣਾਈਆਂ ਹਨ।
;
;
;
;
;
;
;
;