JALANDHAR WEATHER

ਪੰਜਾਬ ਦੇ ਹਰ ਪਿੰਡ ’ਚ ਫੈਲੀ ਹੈ ਬਾਦਲ ਸਾਬ੍ਹ ਦੀ ਖ਼ੁਸ਼ਬੂ- ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 25 ਅਪ੍ਰੈਲ- ਪੰਜਾਬ ਦੀ ਰਾਜਨੀਤੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਤੀਜੀ ਬਰਸੀ ਹੈ। ਇਸ ਮੌਕੇ ਉਨ੍ਹਾਂ ਦੇ ਪੁੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਭਾਵੁਕ ਟਵੀਟ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦੀ ਤੀਜੀ ਬਰਸੀ ਹੈ ਤੇ ਮਨ ਭਾਵੁਕ ਹੈ। ਸੰਗਤ ਨਾਲ ਵਿਚਰਦਿਆਂ ਕੋਈ ਅਜਿਹਾ ਦਿਨ ਨਹੀਂ ਹੋਵੇਗਾ, ਜਦੋਂ ਉਨ੍ਹਾਂ ਦਾ ਜ਼ਿਕਰ ਨਾ ਹੋਇਆ ਹੋਵੇ।

ਬਾਦਲ ਸਾਬ੍ਹ ਦੇ ਵਿਚਾਰਾਂ ਦੀ ਖ਼ੁਸ਼ਬੂ ਪੰਜਾਬ ਦੇ ਪਿੰਡ-ਪਿੰਡ ਤੇ ਸ਼ਹਿਰ ਦੀ ਹਰ ਗਲ਼ੀ, ਹਰ ਮੁਹੱਲੇ ਤੇ ਹਰ ਘਰ ਵਿਚ ਫੈਲੀ ਹੋਈ ਹੈ ਤੇ ਹਮੇਸ਼ਾ ਫੈਲੀ ਰਹੇਗੀ।ਅੱਜ ਜਦੋਂ ਰਾਜਨੀਤੀ ਅਤੇ ਜਨਤਕ ਜੀਵਨ ਵਿਚ ਆਏ ਨਿਘਾਰ ਤੋਂ ਹਰ ਸੰਵੇਦਨਸ਼ੀਲ ਦੇਸ਼ਵਾਸੀ, ਹਰ ਪੰਜਾਬੀ ਤੇ ਖ਼ਾਸ ਕਰਕੇ ਹਰ ਸਿੱਖ ਚਿੰਤਤ ਹੈ ਤਾਂ ਬਾਦਲ ਸਾਬ੍ਹ ਦੀ ਗ਼ੈਰ ਮੌਜੂਦਗੀ ਸਭ ਨੂੰ ਹੋਰ ਵੀ ਤੀਬਰਤਾ ਨਾਲ ਮਹਿਸੂਸ ਹੋ ਰਹੀ ਹੈ।

ਜਿਸ ਨਿਮਰਤਾ, ਸਹਿਣਸ਼ੀਲਤਾ ਤੇ ਦੂਰਅੰਦੇਸ਼ੀ ਸੋਚ ਨਾਲ ਉਨ੍ਹਾਂ ਨੇ ਜ਼ਿੰਦਗੀ ਵਿਚ ਹਰ ਔਕੜ ਦਾ ਸਾਹਮਣਾ ਕੀਤਾ ਅਤੇ ਨਿੱਜੀ ਤਲਕੀਫ਼ ਬਾਰੇ ਖਾਮੋਸ਼ ਰਹਿ ਕੇ ਪੰਜਾਬੀਆਂ ਦੇ ਹਰ ਦੁੱਖ ਦਰਦ ਅਤੇ ਜ਼ਰੂਰਤ ਨੂੰ ਆਵਾਜ਼ ਦਿੱਤੀ, ਉਹ ਮੇਰੇ ਲਈ, ਸ਼੍ਰੋਮਣੀ ਅਕਾਲੀ ਦਲ ਲਈ, ਖ਼ਾਲਸਾ ਪੰਥ ਲਈ ਤੇ ਸਮੂਹ ਪੰਜਾਬੀਆਂ ਲਈ ਹਮੇਸ਼ਾ ਇਕ ਪ੍ਰੇਰਣਾ ਅਤੇ ਮਾਰਗ ਦਰਸ਼ਕ ਦਾ ਕੰਮ ਕਰਦੀ ਰਹੇਗੀ।

ਪੰਜਾਬ ਦੇ ਅਮਨ, ਸ਼ਾਂਤੀ, ਭਾਈਚਾਰਕ ਸਾਂਝ, ਖ਼ੁਸ਼ਹਾਲੀ ਅਤੇ ਪੰਥਕ ਵਿਰਸੇ ਨੂੰ ਸਾਂਭਣ ਅਤੇ ਹੋਰ ਬੁਲੰਦੀ ’ਤੇ ਲੈ ਜਾਣ ਲਈ ਜੋ ਉੱਚੇ ਮਿਆਰ ਉਨ੍ਹਾਂ ਨੇ ਸਥਾਪਿਤ ਕੀਤੇ, ਮੈਂ ਵਾਅਦਾ ਕਰਦਾ ਹਾਂ ਕਿ ਮੈਂ ਖ਼ੁਦ ਅਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਉਨ੍ਹਾਂ ਤੋਂ ਸੇਧ ਤੇ ਪ੍ਰੇਰਨਾ ਲੈ ਕੇ ਪੰਥ, ਪੰਜਾਬ ਤੇ ਪੰਜਾਬੀਅਤ ਦੀ ਸੇਵਾ ਵਿਚ ਹਰ ਪਲ ਜੁਟੇ ਰਹਾਂਗੇ।


ਅੱਜ ਦੇ ਦਿਨ ਆਪਣੇ ਸਭ ਦੇ ਸਤਿਕਾਰਯੋਗ ਬਾਦਲ ਸਾਬ੍ਹ ਦੀ ਬਰਸੀ ਮੌਕੇ ਉਨ੍ਹਾਂ ਨੂੰ ਨਮਨ ਅੱਖਾਂ ਨਾਲ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ