ਦਿੱਲੀ ਹਵਾਈ ਅੱਡੇ 'ਤੇ ਹਾਦਸਾ: ਸਵਿਸ ਏਅਰ ਦੇ ਜਹਾਜ਼ ਦੇ ਇੰਜਣ ਨੂੰ ਉਡਾਣ ਦੌਰਾਨ ਲੱਗੀ ਅੱਗ
ਨਵੀਂ ਦਿੱਲੀ, 26 ਅਪ੍ਰੈਲ- ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣ ਦੌਰਾਨ ਸਵਿਸ ਏਅਰ ਦੀ ਉਡਾਣ ਐਲ.ਐਕਸ. 147 ਵਿਚ ਇੰਜਣ ਫੇਲ੍ਹ ਹੋਣ ਕਾਰਨ ਅੱਗ ਲੱਗ ਗਈ। ਇਸ ਘਟਨਾ ਵਿਚ ਕਰੀਬ ਛੇ ਯਾਤਰੀ ਜ਼ਖਮੀ ਹੋ ਗਏ। ਹਾਲਾਂਕਿ, ਪਾਇਲਟ ਅਤੇ ਗਰਾਊਂਡ ਸਟਾਫ਼ ਦੀ ਤੁਰੰਤ ਕਾਰਵਾਈ ਕਾਰਨ ਵੱਡਾ ਹਾਦਸਾ ਟਲ ਗਿਆ। ਸੂਤਰਾਂ ਅਨੁਸਾਰ ਸਵਿਸ ਏਅਰ ਦੀ ਉਡਾਣ ਦਿੱਲੀ ਤੋਂ ਆਪਣੀ ਮੰਜ਼ਿਲ ਲਈ ਉਡਾਣ ਭਰਨ ਵਾਲੀ ਸੀ। ਜਿਵੇਂ ਹੀ ਜਹਾਜ਼ ਰਨਵੇਅ 'ਤੇ ਤੇਜ਼ੀ ਫੜ ਰਿਹਾ ਸੀ, ਇਸ ਦੇ ਇਕ ਇੰਜਣ ਵਿਚੋਂ ਅਸਾਧਾਰਨ ਆਵਾਜ਼ ਆਉਣ ਲੱਗੀ ਅਤੇ ਜਲਦੀ ਹੀ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ। ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਪਾਇਲਟ ਨੇ ਤੁਰੰਤ ਉਡਾਣ ਰੱਦ ਕਰ ਦਿੱਤੀ ਅਤੇ ਹਵਾਈ ਆਵਾਜਾਈ ਨਿਯੰਤਰਣ ਨੂੰ ਸੂਚਿਤ ਕੀਤਾ।
ਹਵਾਈ ਅੱਡੇ ਦੇ ਫਾਇਰ ਵਿਭਾਗ ਅਤੇ ਐਮਰਜੈਂਸੀ ਸੇਵਾਵਾਂ ਨੇ ਜਵਾਬ ਦਿੱਤਾ। ਕੁਝ ਮਿੰਟਾਂ ਵਿਚ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਜਹਾਜ਼ ਨੂੰ ਸੁਰੱਖਿਅਤ ਸਥਾਨ 'ਤੇ ਲਿਜਾਇਆ ਗਿਆ। ਇਸ ਘਟਨਾ ਨਾਲ ਯਾਤਰੀਆਂ ਵਿਚ ਘਬਰਾਹਟ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਛੇ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ, ਜਹਾਜ਼ 232 ਯਾਤਰੀਆਂ ਨੂੰ ਦਿੱਲੀ ਤੋਂ ਜ਼ਿਊਰਿਖ ਲੈ ਕੇ ਜਾ ਰਿਹਾ ਸੀ।
ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸਾਰੀ ਕਾਰਵਾਈ ਸਾਰੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਵਿਚ ਕੀਤੀ ਗਈ। ਘਟਨਾ ਤੋਂ ਬਾਅਦ ਰਨਵੇਅ ਦੇ ਸੰਚਾਲਨ ਥੋੜ੍ਹੇ ਸਮੇਂ ਲਈ ਪ੍ਰਭਾਵਿਤ ਹੋਏ ਸਨ, ਪਰ ਬਾਅਦ ਵਿਚ ਬਹਾਲ ਕਰ ਦਿੱਤੇ ਗਏ।
;
;
;
;
;
;
;
;