JALANDHAR WEATHER

ਕਾਰ ਦੇ ਡੂੰਘੀ ਖੱਡ ਵਿਚ ਡਿੱਗਣ ਕਾਰਨ 2 ਮੌਤਾਂ

ਚਿੰਤਪੁਰਨੀ, 29 ਅਪ੍ਰੈਲ (ਹਰਪਾਲ ਸਿੰਘ) - ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਚਿੰਤਪੁਰਨੀ ਇਲਾਕੇ ਵਿਚ ਇਕ ਕਾਰ ਡੂੰਘੀ ਖੱਡ ਵਿਚ ਡਿੱਗ ਗਈ। ਜਿਵੇਂ ਹੀ ਕਾਰ ਖੱਡ ਵਿਚ ਡਿੱਗੀ, ਉਸ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਦਰਅਸਲ ਕਾਰ ਅਚਾਨਕ ਕਾਬੂ ਤੋਂ ਬਾਹਰ ਹੋ ਗਈ। ਕਾਰ ਵਿਚ ਸਵਾਰ ਲੋਕ ਲੁਧਿਆਣਾ ਦੇ ਤਾਜਪੁਰ ਰੋਡ ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕਾਰ ਦਾ ਟਾਇਰ ਫਟਣ ਤੋਂ ਬਾਅਦ ਵਾਪਰਿਆ। ਟਾਇਰ ਫਟਣ ਕਾਰਨ ਕਾਰ ਕਾਬੂ ਤੋਂ ਬਾਹਰ ਹੋ ਗਈ ਅਤੇ ਲਗਭਗ 150 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ। ਜਿਵੇਂ ਹੀ ਕਾਰ ਡਿੱਗੀ, ਉਸ ਵਿਚ ਅੱਗ ਲੱਗ ਗਈ। ਹਾਦਸੇ ਵਿਚ ਗੱਡੀ ਵਿਚ ਸਵਾਰ ਲੋਕਾਂ ਦੀਆਂ ਲਾਸ਼ਾਂ ਵੀ ਸੜ ਗਈਆਂ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪਾਣੀ ਛਿੜਕ ਕੇ ਅੱਗ ਬੁਝਾਈ ਅਤੇ ਕਾਰ ਵਿਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ