ਵਿਅਕਤੀ ਵਲੋਂ ਸ਼ੱਕੀ ਹਾਲਤ ਵਿਚ ਫਾਹਾ ਲੈ ਕੇ ਖੁਦਕਸ਼ੀ
ਰਾਮਾਂ ਮੰਡੀ (ਬਠਿੰਡਾ), 29 ਅਪ੍ਰੈਲ (ਤਰਸੇਮ ਸਿੰਗਲਾ) ਕੁਲਵਿੰਦਰ ਸਿੰਘ (45) ਪੁੱਤਰ ਦਰਸ਼ਨ ਸਿੰਘ ਵਾਸੀ ਨਵੀਂ ਬਸਤੀ, ਬਾਘਾ ਰੋਡ, ਗਲੀ ਨੰਬਰ 2 ਰਾਮਾਂ ਮੰਡੀ ਨੇ ਅੱਜ ਉਸ ਸਮੇਂ ਦਿਨਦਿਹਾੜੇ ਆਪਣੇ ਘਰ ਵਿਚ ਛੱਤ ਨਾਲ ਲਟਕ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ, ਜਦੋਂ ਉਹ ਘਰ ਵਿੱਚ ਇਕੱਲਾ ਸੀ। ਮ੍ਰਿਤਕ ਕੁਲਵਿੰਦਰ ਸਿੰਘ ਦੀ ਪਤਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੇਰਾ ਪਤੀ ਬਠਿੰਡਾ ਤੋਂ ਰਾਮਾਂ ਆਪਣੀ ਨਿੱਜੀ ਗੱਡੀ ਰਾਹੀਂ ਰੋਜ਼ਾਨਾ ਕਿਰਾਏ ਦਾ ਸਮਾਨ ਢੋਣ ਦਾ ਕੰਮ ਕਰਦਾ ਸੀ। ਕਰੀਬ ਇਕ ਸਾਲ ਪਹਿਲਾਂ ਉਸਨੇ ਆਪਣੀ ਗੱਡੀ ਵੇਚ ਦਿੱਤੀ ਸੀ, ਜਦੋਂਕਿ ਗੱਡੀ ਦੀ ਆਰ.ਸੀ. ਇਕ ਚਲਾਨ ਕੱਟੇ ਜਾਣ ਕਾਰਨ ਫ਼ਰੀਦਕੋਟ ਥਾਣੇ ਵਿਚ ਬੰਦ ਸੀ। ਜਿਸ ਵਿਅਕਤੀ ਨੂੰ ਮੇਰੇ ਪਤੀ ਨੇ ਗੱਡੀ ਵੇਚੀ ਸੀ, ਉਹ ਲਗਾਤਾਰ ਆਰ.ਸੀ. ਦੀ ਮੰਗ ਕਰ ਰਿਹਾ ਸੀ ਅਤੇ ਮੇਰੀ ਪਤੀ ਨੂੰ ਤੰਗ ਪ੍ਰੇਸ਼ਾਨ ਵੀ ਕਰ ਰਿਹਾ ਸੀ। ਮੇਰੇ ਪਤੀ ਨੇ ਆਰ.ਸੀ. ਲੈਣ ਲਈ ਫ਼ਰੀਦਕੋਟ ਕਚੈਹਰੀਆਂ ਦੇ ਕਈ ਚੱਕਰ ਕੱਟੇ, ਪਰ ਆਰ.ਸੀ. ਨਹੀਂ ਮਿਲੀ। ਇਸ ਤੋਂ ਪ੍ਰੇਸ਼ਾਨ ਹੋ ਕੇ ਮੇਰੀ ਪਤੀ ਨੇ ਅੱਜ ਫਾਹਾ ਲੈ ਕੇ ਖੁਦਕਸ਼ੀ ਕਰ ਲਈ। ਮੇਰੀ ਪਤੀ ਵਲੋਂ ਖੁਦਕਸ਼ੀ ਕਰਨ ਤੋਂ ਬਾਅਦ ਲਾਸ਼ ਕੋਲੋਂ ਘਰ ਵਿਚੋਂ ਉਸਦਾ ਲਿਖਿਆ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਸਮਾਚਾਰ ਲਿਖੇ ਜਾਣ ਤੱਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਇਕ ਲੜਕਾ ਛੱਡ ਗਿਆ ਹੈ।
;
;
;
;
;
;
;
;