ਪਿੰਡ ਪੰਜੋਲਾ ਵਿੱਚ ਪੰਚਾਇਤੀ ਰਕਬੇ ਵਿੱਚ ਪੈਂਦੇ ਜੰਗਲ ਨੂੰ ਲੱਗੀ ਅਚਾਨਕ ਭਿਆਨਕ ਅੱਗ
ਪੁਰਖਾਲੀ (ਰੂਪਨਗਰ) (ਅੰਮ੍ਰਿਤਪਾਲ ਸਿੰਘ ਬੰਟੀ) 2 ਮਈ- ਪਿੰਡ ਪੰਜੋਲਾ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੰਚਾਇਤੀ ਰਕਬੇ ਵਿੱਚ ਪੈਂਦੇ ਜੰਗਲ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਅੱਗ ਕਾਰਨ ਜਿੱਥੇ ਵੱਡੀ ਮਾਤਰਾ ਵਿੱਚ ਸਰਕੰਡਾ ਸੜ ਕੇ ਸੁਆਹ ਹੋ ਗਿਆ, ਉੱਥੇ ਹੀ ਜੰਗਲੀ ਜੀਵਾਂ ਅਤੇ ਵਾਤਾਵਰਣ ਨੂੰ ਵੀ ਵੱਡਾ ਨੁਕਸਾਨ ਪੁੱਜਿਆ l ਜਾਣਕਾਰੀ ਮੁਤਾਬਿਕ ਪੰਜੋਲਾ ਦੇ ਪੰਚਾਇਤੀ ਰਕਬੇ ਨੂੰ ਅੱਗ ਲੱਗ ਗਈ। ਅੱਗ ਲੱਗਣ ਜਾਂ ਅੱਗ ਲਗਾਉਣ ਬਾਰੇ ਤਾਂ ਕੋਈ ਪਤਾ ਨਹੀ ਲੱਗ ਸਕਿਆ ਪਰ ਅੱਗ ਨੇ ਪੰਜੋਲੇ ਦਾ ਕਰੀਬ ਸਾਰਾ ਰਕਬਾ ਤਬਾਹ ਕਰ ਦਿੱਤਾ।
ਪੰਜੋਲੇ ਦੇ ਜੰਗਲ ਨੂੰ ਲੱਗੀ ਅੱਗ ਦੀਆਂ ਲਾਟਾਂ ਦਾ ਪਤਾ ਲੱਗਣ ਤੇ ਚੌਕੀ ਇੰਚਾਰਜ ਪੁਰਖਾਲੀ ਵੀ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ। ਉਨ੍ਹਾਂ ਵਲੋਂ ਅੱਗ ਦੀ ਤੇਜੀ ਨਾਲ ਵੱਧ ਰਹੀ ਸਪੀਡ ਅਤੇ ਜੰਗਲੀ ਜਾਨਵਰਾਂ ਅਤੇ ਜੀਵ-ਜੰਤੂਆਂ ਦੇ ਚੀਕ -ਚਿਹਾੜੇ ਨੂੰ ਵੇਖਦਿਆਂ ਫਾਇਰ ਬ੍ਰਿਗੇਡ ਰੂਪਨਗਰ ਨੂੰ ਸੂਚਿਤ ਕੀਤਾ ਗਿਆ l ਚੌਕੀ ਇੰਚਾਰਜ ਬੂਟਾ ਸਿੰਘ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਵਲੋਂ ਬੜੀ ਮਿਹਨਤ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ।
;
;
;
;
;
;
;
;
;