ਔਰਤ ਦਾ ਮਨੀਲਾ 'ਚ ਅਣ-ਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ
ਪੰਜਗਰਾਈਂ ਕਲਾਂ, 11 ਮਈ (ਸੁਖਮੰਦਰ ਸਿੰਘ ਬਰਾੜ)- ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘਣੀਏ ਵਾਲਾ ਦੇ ਇਕਬਾਲ ਸਿੰਘ ਬਰਾੜ ਦੀ ਪਤਨੀ ਸੁਖਵੀਰ ਕੌਰ ਬਰਾੜ ਦਾ ਮਨੀਲਾ ਵਿਖੇ ਅਣ-ਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵੀਰ ਕੌਰ ਆਪਣੇ ਬਿਜਨਸ ਦੀ ਕੁਲੈਕਸ਼ਨ ਸੰਬੰਧੀ ਬਾਜ਼ਾਰ ਵਿਚ ਜਾ ਰਹੀ ਸੀ ਤਾਂ ਉਸੇ ਸਮੇਂ ਹੀ ਅਣ-ਪਛਾਤੇ ਵਿਅਕਤੀਆਂ ਵਲੋਂ ਉਸਨੂੰ ਗੋਲੀਆਂ ਮਾਰੀਆਂ ਗਈਆਂ। ਗੋਲੀਆਂ ਲੱਗਣ ਕਾਰਨ ਸੁਖਵੀਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਕੇ ਗਈ।
ਜ਼ਿਕਰਯੋਗ ਹੈ ਕੀ ਮ੍ਰਿਤਕ ਸੁਖਵੀਰ ਕੌਰ ਦਾ ਪਤੀ ਇਕਬਾਲ ਸਿੰਘ ਬਰਾੜ ਆਪਣੇ ਪਿੰਡ ਘਣੀਏ ਵਾਲਾ ਵਿਖੇ ਆਇਆ ਹੋਇਆ ਸੀ ਪ੍ਰੰਤੂ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਉਹ ਮਨੀਲਾ ਵੱਲ ਨੂੰ ਰਵਾਨਾ ਹੋ ਗਏ। ਮ੍ਰਿਤਕ ਸੁਖਵੀਰ ਕੌਰ ਦਾ ਅੰਤਿਮ ਸੰਸਕਾਰ ਪਿੰਡ ਘਣੀਏ ਵਾਲਾ ਵਿਖੇ ਉਨ੍ਹਾਂ ਦੀ ਮ੍ਰਿਤਕ ਦੇਹ ਮਨੀਲਾ ਤੋਂ ਪਿੰਡ ਪੁੱਜਣ ’ਤੇ ਕੀਤਾ ਜਾਵੇਗਾ। ਇਹ ਜਾਣਕਾਰੀ ਤਰਸੇਮ ਸਿੰਘ ਬਰਾੜ ਨੇ ਦਿੱਤੀ।
;
;
;
;
;
;
;