JALANDHAR WEATHER

ਆਈ.ਪੀ.ਐੱਲ. 2026 : ਬੈਂਗਲੁਰੂ ਨੇ ਪੰਜਾਬ ਨੂੰ ਜਿੱਤਣ ਲਈ ਦਿੱਤਾ 223 ਦੌੜਾਂ ਦਾ ਟੀਚਾ

ਧਰਮਸ਼ਾਲਾ, 17 ਮਈ - ਆਈ.ਪੀ.ਐੱਲ. 2026 ਦਾ 61ਵਾਂ ਮੈਚ ਪੰਜਾਬ ਕਿੰਗਜ਼ ਅਤੇ ਰਾਇਲ ਚੈਲੰਜਰਸ ਬੈਂਗਲੁਰੂ ਦੀਆਂ ਟੀਮਾਂ ਵਿਚਕਾਰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਹੋ ਰਿਹਾ ਹੈ। ਟਾਸ ਜਿੱਤ ਕੇ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਬੈਂਗਲੁਰੂ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ 'ਤੇ 222 ਦੌੜਾਂ ਬਣਾਈਆਂ। ਬੈਂਗਲੁਰੂ ਵਲੋਂ ਵੈਂਕਟੇਸ਼ ਅਈਅਰ ਨੇ ਸਭ ਤੋਂ ਵੱਧ 73 (40 ਗੇਂਦਾਂ) ਦੌੜਾਂ ਬਣਾਈਆਂ, ਜਦਕਿ ਵਿਰਾਟ ਕੋਹਲੀ 58 (37 ਗੇਂਦਾਂ) ਅਤੇ ਦੇਵਦੱਤ ਪੱਡੀਕਲ 45 (25 ਗੇਂਦਾਂ) ਦੌੜਾਂ ਬਣਾ ਕੇ ਆਊਟ ਹੋਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ