JALANDHAR WEATHER

ਦਰਜਨ ਦੇ ਕਰੀਬ ਪਰਿਵਾਰ 'ਅਕਾਲੀ ਦਲ ਵਾਰਿਸ ਪੰਜਾਬ ਦੇ' 'ਚ ਸ਼ਾਮਿਲ

ਚੋਗਾਵਾਂ/ਅੰਮ੍ਰਿਤਸਰ, 19 ਮਈ (ਗੁਰਵਿੰਦਰ ਸਿੰਘ ਕਲਸੀ) - 'ਅਕਾਲੀ ਦਲ ਵਾਰਿਸ ਪੰਜਾਬ ਦੇ' ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਲੋਂ ਪੰਜਾਬ ਦੇ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਚਲਾਈ ਲਹਿਰ ਤੇ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਪੰਜਾਬ ਪ੍ਰਤੀ ਵਧੀਆ ਸੋਚ ਤੋਂ ਪ੍ਰਭਾਵਿਤ ਹੋ ਕੇ ਅੱਜ ਪਿੰਡ ਮਾਦੋਕੇ ਤੋਂ ਦਰਜਨ ਦੇ ਕਰੀਬ ਪਰਿਵਾਰਾਂ ਨੇ ਹਲਕਾ ਰਾਜਾਸਾਂਸੀ ਦੇ ਹਲਕਾ ਇੰਚਾਰਜ ਦਲਜੀਤ ਸਿੰਘ ਮਿਆਦੀਆਂ ਦੀ ਅਗਵਾਈ ਹੇਠ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਸ਼ਾਮਿਲ ਹੋਏ ਪਰਿਵਾਰਾਂ ਚ ਭਾਈ ਪ੍ਰਭਨੂਰ ਸਿੰਘ, ਭਾਈ ਗੁਰਬਚਿੱਤਰ ਸਿੰਘ, ਸਿਕੰਦਰਬੀਰ ਸਿੰਘ, ਮਨਜੀਤ ਸਿੰਘ, ਕਰਨਵੀਰ ਸਿੰਘ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਬੀਬੀ ਸ਼ਰਨਜੀਤ ਕੌਰ ਆਦਿ ਨੂੰ ਦਲਜੀਤ ਸਿੰਘ ਮਿਆਦੀਆਂ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਮਿਆਦੀਆਂ ਨੇ ਕਿਹਾ ਕਿ ਜੋ 'ਅਕਾਲੀ ਦਲ ਵਾਰਿਸ ਪੰਜਾਬ ਦੇ' ਨੇ ਇਕ ਸੁਪਨਾ ਦੇਖਿਆ ਹੈ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਵੇ ਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੀ ਦਲਦਲ ਵਿਚੋ ਕੱਢ ਕੇ ਸਿੱਧੇ ਰਸਤੇ ਪਾਇਆ ਜਾਵੇ, ਉਸ ਸੁਪਨੇ ਨੂੰ ਪੂਰਾ ਕਰਨ ਲਈ ਪੰਜਾਬ ਦੇ ਲੋਕ ਵੱਡੀ ਗਿਣਤੀ ਵਿਚ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦਾ ਸਾਥ ਦੇ ਰਹੇ ਹਨ ਤੇ ਇਹ ਲੋਕ ਪੰਜਾਬ ਵਿਚੋਂ 2027 ਦੀਆਂ ਚੋਣਾਂ ਚ ਇਨ੍ਹਾਂ ਲੋਟੂ ਪਾਰਟੀਆਂ ਦਾ ਬੋਰੀਆ ਬਿਸਤਰਾ ਗੋਲ ਕਰਕੇ ਪੰਜਾਬ ਵਿਚ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ