ਬਠਿੰਡਾ : ਨਾਮਜ਼ਦਗੀਆਂ ਦੀ ਛਾਂਟੀ ਮਗਰੋਂ 795 ਉਮੀਦਵਾਰ ਰਹੇ ਚੋਣ ਮੈਦਾਨ 'ਚ, 14 ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ
ਬਠਿੰਡਾ, 19 ਮਈ (ਅੰਮਿ੍ਤਪਾਲ ਸਿੰਘ ਵਲਾਣ)- ਬਠਿੰਡਾ ਜ਼ਿਲ੍ਹੇ ਵਿਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦੀ ਛਾਂਟੀ ਮਗਰੋਂ ਉਮੀਦਵਾਰਾਂ ਦੀ ਤਸਵੀਰ ਸਾਫ਼ ਹੋ ਗਈ ਹੈ। ਕੁੱਲ 1118 ਨਾਮਜ਼ਦਗੀ ਪੱਤਰਾਂ ਵਿਚੋਂ 82 ਰੱਦ ਹੋ ਗਏ ਹਨ, 227 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲੈ ਲਈਆਂ, ਜਦਕਿ 14 ਉਮੀਦਵਾਰ ਬਿਨਾ ਮੁਕਾਬਲਾ ਜੇਤੂ ਰਹੇ ਹਨ। ਇਸ ਤਰ੍ਹਾਂ ਹੁਣ 795 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਨਗਰ ਨਿਗਮ ਬਠਿੰਡਾ ਦੇ 50 ਵਾਰਡਾਂ ਲਈ ਹੁਣ 240 ਉਮੀਦਵਾਰ ਮੈਦਾਨ ਵਿਚ ਹਨ। ਇਸ ਤੋਂ ਇਲਾਵਾ ਨਗਰ ਕੌਂਸਲਾਂ ਲਈ 234 ਅਤੇ ਨਗਰ ਪੰਚਾਇਤਾਂ ਲਈ 321 ਉਮੀਦਵਾਰ ਚੋਣ ਲੜ ਰਹੇ ਹਨ।
ਨਗਰ ਕੌਂਸਲਾਂ ਵਿਚ ਭੁੱਚੋ ਮੰਡੀ ਤੋਂ 47, ਗੋਨਿਆਣਾ ਤੋਂ 42, ਕੋਟਫੱਤਾ ਤੋਂ 22, ਮੌੜ ਤੋਂ 75, ਰਾਮਾਂ ਮੰਡੀ ਤੋਂ 37 ਅਤੇ ਸੰਗਤ ਮੰਡੀ ਤੋਂ 11 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਸੰਗਤ ਮੰਡੀ ਵਿਚ 4 ਅਤੇ ਰਾਮਾਂ ਮੰਡੀ ਵਿਚ 2 ਉਮੀਦਵਾਰ ਬਿਨਾ ਮੁਕਾਬਲਾ ਜੇਤੂ ਰਹੇ।
ਇਸੇ ਤਰ੍ਹਾਂ ਨਗਰ ਪੰਚਾਇਤਾਂ ਵਿਚ ਭਗਤਾ ਭਾਈਕਾ ਤੋਂ 50, ਕੋਟਸ਼ਮੀਰ ਤੋਂ 32, ਨਥਾਣਾ ਤੋਂ 37, ਲਹਿਰਾ ਮੁਹੱਬਤ ਤੋਂ 32, ਭਾਈ ਰੂਪਾ ਤੋਂ 53, ਮਹਿਰਾਜ ਤੋਂ 46, ਕੋਠਾਗੁਰੂ ਤੋਂ 34 ਅਤੇ ਮਲੂਕਾ ਤੋਂ 37 ਉਮੀਦਵਾਰ ਚੋਣ ਮੈਦਾਨ ਵਿਚ ਹਨ। ਮਹਿਰਾਜ ਵਿਚ 24 ਨਾਮਜ਼ਦਗੀਆਂ ਰੱਦ ਹੋਣ ਕਾਰਨ ਸਭ ਤੋਂ ਵੱਧ ਚਰਚਾ ਰਹੀ, ਜਦਕਿ ਇੱਥੇ 3 ਉਮੀਦਵਾਰ ਬਿਨਾ ਮੁਕਾਬਲਾ ਜੇਤੂ ਵੀ ਰਹੇ।
;
;
;
;
;
;
;
;
;