ਪਿੰਡ ਨਸਰਾਲੀ ਦਾ ਨੌਜਵਾਨ ਬਣਿਆ ਕੈਨੇਡਾ 'ਚ ਜੱਜ
ਟੋਰਾਂਟੋ, 21 ਮਈ (ਹਰਜੀਤ ਸਿੰਘ ਬਾਜਵਾ)-ਬਰੈਂਪਟਨ ਦੇ ਸਾਬਕਾ ਸਿਟੀ ਕੌਂਸਲਰ ਬੀਬੀ ਅਵਤਾਰ ਕੌਰ ਔਜਲਾ, ਸਮਾਜ ਸੇਵੀ ਅਤੇ ਉੱਘੇ ਰੰਗ ਮੰਚ ਅਦਾਕਾਰ ਸ: ਨਾਹਰ ਸਿੰਘ ਔਜਲਾ ਦਾ ਹੋਣਹਾਰ ਸਪੁੱਤਰ ਵਿਕਰਮਜੀਤ ਸਿੰਘ ਔਜਲਾ (ਵਿੱਕ ਔਜਲਾ) ਕੈਨੇਡਾ ਵਿਚ ਜੱਜ ਬਣਿਆ ਹੈ | ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਖੰਨਾ ਦੇ ਪਿੰਡ ਨਸਰਾਲੀ ਦੇ ਪਿਛੋਕੜ ਨਾਲ ਸਬੰਧਤ ਵਿੱਕ ਔਜਲਾ ਬਰੈਂਪਟਨ ਸ਼ਹਿਰ ਵਿਚ ਪਲਿਆ ਪੜਿਆ 'ਤੇ ਫੇਰ ਯਾਰਕ ਯੁਨੀਵਰਸਿਟੀ ਤੋਂ ਡਿਗਰੀ ਕਰਕੇ ਉੱਥੋਂ ਦੇ ਹੀ ਓਸਗੁੱਡ ਕਾਲਜ ਤੋਂ ਡਿਗਰੀ ਕਰਕੇ ਬਰੈਂਪਟਨ ਦੀ ਕੋਰਟ (ਅਦਾਲਤ) ਵਿਚ 2011 ਤੋਂ ਅਸਿੱਸਟੈਂਟ ਕਰਾਉਂਨ ਅਟਾਰਨੀ ਦੇ ਅਹੁਦੇ 'ਤੇ ਕੰਮ ਕਰਦਾ ਰਿਹਾ, 2024 ਵਿਚ ਵਿੱਕ ਔਜਲਾ ਦੀ ਬਦਲੀ ਔਰਿੰਜ਼ਵੈਲ ਕੋਰਟ ਵਿਚ ਹੋ ਗਈ ਜਿੱਥੇ ਉਹ ਉਸੇ ਸਾਲ ਡਫ਼ਰਨ ਕਾਊਾਟੀ ਦੇ ਕਰਾਉਂਨ ਅਟਾਰਨੀ (ਹੈੱਡ ਕਰਾਉਂਨ) ਬਣ ਗਏ |2026 ਵਿੱਚ 'ਓਾਟਾਰੀਓ ਅਟਾਰਨੀ ਜਨਰਲ' ਵੱਲੋਂ ਉਹਨਾਂ ਨੂੰ 'ਓਾਟਾਰੀਓ ਕੋਰਟ ਆਫ ਜਸਟਿਸ' ਦਾ ਜੱਜ ਨਿਯੁਕਤ ਕਰ ਦਿੱਤਾ ਗਿਆ | ਦੱਸਣਯੋਗ ਹੈ ਕਿ ਵਿੱਕ ਔਜਲਾ ਪੜ੍ਹਾਈ ਦੇ ਨਾਲ-ਨਾਲ ਰੰਗਮੰਚ ਅਤੇ ਸਮਾਜ ਸੇਵੀ ਕੰਮਾਂ ਨਾਲ ਜੁੜੇ ਮਾਪਿਆਂ ਨਾਲ ਮਿਲ ਕੇ ਨਾਟਕਾਂ ਅਤੇ ਸਮਾਜ ਸੇਵੀ ਕੰਮਾਂ ਵਿਚ ਵੀ ਹਿੱਸਾ ਲੈਂਦੇ ਰਹੇ ਹਨ, ਜਿਹਨਾਂ ਦੀ ਇਸ ਪ੍ਰਾਪਤੀ 'ਤੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਮਾਣ ਹੈ |
;
;
;
;
;
;
;
;