JALANDHAR WEATHER

ਦਿੱਲੀ ਹਾਈਕੋਰਟ ਨੇ ਉਮਰ ਖਾਲਿਦ ਨੂੰ ਤਿੰਨ ਦਿਨਾਂ ਦੀ ਅੰਤਰਿਮ ਜ਼ਮਾਨਤ ਦਿੱਤੀ

ਦਿੱਲੀ, 22 ਮਈ- ਦਿੱਲੀ ਹਾਈਕੋਰਟ ਨੇ 2020 ਦਿੱਲੀ ਦੰਗਿਆਂ ਦੇ ਮਾਮਲੇ ਵਿਚ ਉਮਰ ਖਾਲਿਦ ਨੂੰ ਤਿੰਨ ਦਿਨਾਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਇਹ ਫੈਸਲਾ ਉਸ ਦੀ ਮਾਂ ਦੀ ਸਰਜਰੀ ਕਾਰਨ ਲਿਆ ਗਿਆ। ਅਦਾਲਤ ਨੇ 1 ਜੂਨ ਨੂੰ ਸਵੇਰੇ 7 ਵਜੇ ਤੋਂ 3 ਜੂਨ ਸ਼ਾਮ 5 ਵਜੇ ਤੱਕ ਜ਼ਮਾਨਤ ਦੇ ਦਿੱਤੀ ਹੈ। ਇਸ ਦੇ ਲਈ 1 ਲੱਖ ਰੁਪਏ ਦਾ ਨਿੱਜੀ ਮੁਚੱਲਕਾ ਭਰਨਾ ਹੋਵੇਗਾ।

ਖਾਲਿਦ ਨੂੰ ਸਿਰਫ਼ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਹੀ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਨੂੰ ਘਰ ਵਿੱਚ ਹੀ ਰਹਿਣਾ ਹੋਵੇਗਾ ਅਤੇ ਸਿਰਫ਼ ਹਸਪਤਾਲ ਜਾਣ ਦੀ ਇਜਾਜ਼ਤ ਹੋਵੇਗੀ। ਅਦਾਲਤ ਨੇ ਪਹਿਲਾਂ ਖਾਲਿਦ ਨੂੰ ਪਰਿਵਾਰਕ ਸਮਾਗਮਾਂ ਲਈ ਜ਼ਮਾਨਤ ਦਿੱਤੀ ਸੀ ਅਤੇ ਉਸ ਨੇ ਸਾਰੀਆਂ ਸ਼ਰਤਾਂ ਦੀ ਪਾਲਣਾ ਕੀਤੀ ਸੀ। ਅਦਾਲਤ ਨੇ ਉਸ ਨੂੰ ਇਸ ਕੇਸ ਵਿਚ "ਮੁੱਖ ਸਾਜ਼ਿਸ਼ਕਰਤਾਵਾਂ ਵਿਚੋਂ ਇਕ" ਦੱਸਿਆ ਹੈ। ਹਾਲਾਂਕਿ, ਮਾਂ ਦੀ ਡਾਕਟਰੀ ਸਥਿਤੀ ਨੂੰ ਦੇਖਦੇ ਹੋਏ, ਸੀਮਤ ਅੰਤਰਿਮ ਰਾਹਤ ਦਿੱਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ