JALANDHAR WEATHER

ਬਟਾਲਾ ਪੁਲਿਸ ਨੇ ਦੋ ਬਦਮਾਸ਼ ਕੀਤੇ ਕਾਬੂ, ਇਕ ਪੁਲਿਸ ਦੀ ਜਵਾਬੀ ਗੋਲੀ ਲੱਗਣ ਨਾਲ ਹੋਇਆ ਜ਼ਖਮੀ

ਬਟਾਲਾ, 22 ਮਈ (ਸਤਿੰਦਰ ਸਿੰਘ)- ਬਟਾਲਾ ਦੇ ਨਜ਼ਦੀਕ ਪਿੰਡ ਸਰੂਪਵਾਲੀ ਵਿਚ ਪੁਲਿਸ ਅਤੇ ਬਦਮਾਸ਼ਾਂ ਦਰਮਿਆਨ ਮੁਕਾਬਲਾ ਹੋਇਆ। ਜਾਣਕਾਰੀ ਅਨੁਸਾਰ, ਬਦਮਾਸ਼ ਜਵਾਰ ਦੇ ਖੇਤਾਂ ਵਿੱਚ ਲੁਕੇ ਹੋਏ ਹਨ ਜਿਨਾਂ ਨੂੰ ਪੁਲਿਸ ਨੇ ਘੇਰਾ ਪਾਇਆ ਹੋਇਆ ਸੀ। ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਬਦਮਾਸ਼ ਪਿੰਡ ਛਿਤ ਨਜ਼ਦੀਕ ਬਟਾਲਾ ਵਿਖੇ ਬੈਠੇ ਹੋਏ ਹਨ ਜਦੋਂ ਪੁਲਿਸ ਨੇ ਜਾ ਕੇ ਇਹਨਾਂ ਨੂੰ ਕਾਬੂ ਕਰਨਾ ਚਾਹਿਆ ਤਾਂ ਇਕ ਬਦਮਾਸ਼ ਨੂੰ ਤਾਂ ਮੌਕੇ ਤੋਂ ਕਾਬੂ ਕਰ ਲਿਆ ਪ੍ਰੰਤੂ ਦੂਸਰਾ ਪੁਲਿਸ ਤੇ ਗੋਲੀਆਂ ਚਲਾਉਂਦਾ ਹੋਇਆ ਅੱਗੇ ਦੌੜ ਪਿਆ ਅਤੇ ਉਹ ਅਗਲੇ ਪਿੰਡ ਸਰੂਪਵਾਲੀ ਵਿਚ ਪਹੁੰਚ ਗਿਆ। ਇਸ ਦੌਰਾਨ ਪੁਲਿਸ ਵਲੋਂ ਵੀ ਜਵਾਬੀ ਗੋਲੀਆਂ ਚਲਾਈਆਂ ਗਈਆਂ, ਜਿਨਾਂ ਵਿਚੋਂ ਇਕ ਗੋਲੀ ਉਸ ਦੀ ਲੱਤ 'ਤੇ ਵੱਜਣ ਨਾਲ ਉਹ ਜਖ਼ਮੀ ਹੋ ਗਿਆ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਵਲੋਂ ਅਜੇ ਤੱਕ ਇਹਨਾਂ ਦੀ ਪਹਿਚਾਣ ਨਹੀਂ ਦੱਸੀ ਗਈ ਹੈ ਅਤੇ ਕਾਰਵਾਈ ਚੱਲ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ