ਪੰਚਾਇਤੀ ਜ਼ਮੀਨ 'ਚ ਲੱਗੇ ਬੋਰਾਂ ਦੀ ਭੰਨਤੋੜ ਕਰਕੇ ਖ਼ਰਾਬ ਕਰਨ ਦੇ ਲੱਗੇ ਦੋਸ਼
ਚੋਗਾਵਾਂ (ਅੰਮ੍ਰਿਤਸਰ), 22 ਮਈ (ਗੁਰਵਿੰਦਰ ਸਿੰਘ ਕਲਸੀ) - ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਸ਼ਹੂਰਾ ਵਿਖੇ ਪੰਚਾਇਤੀ ਜ਼ਮੀਨ ਵਿੱਚ ਲੱਗੇ ਤਿੰਨ ਬੋਰਾਂ ਦੀ ਭੰਨਤੋੜ ਕਰਕੇ ਇੱਟਾਂ ਪਾ ਕੇ ਬਰਬਾਦ ਕਰ ਦੇਣ ਦੇ ਦੋਸ਼ ਲੱਗੇ ਹਨ। ਇਸ ਸੰਬੰਧੀ ਦੋਸ਼ ਲਗਾਉਂਦਿਆਂ ਪਿੰਡ ਸ਼ਹੂਰਾ ਦੇ ਸਰਪੰਚ ਸਾਊਣ ਸਿੰਘ, ਵਿਰਾਸਤ ਸੇਵਾ ਸੰਗਠਨ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਸ਼ਹੂਰਾ, ਗੁਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 2025 ਵਿਚ ਬਖਤਾਵਰ ਸਿੰਘ ਪੁੱਤਰ ਪਰਗਟ ਸਿੰਘ ਨੇ ਬੋਲੀ ਦੇ ਕੇ 22 ਏਕੜ ਜ਼ਮੀਨ ਠੇਕੇ ਉੱਪਰ ਲਈ ਸੀ, ਜਿਸ ਦੇ ਬੋਰ ਬਿਲਕੁਲ ਚਾਲੂ ਹਾਲਤ ਵਿਚ ਸਨ।
ਲਿਖਤ ਮੁਤਾਬਿਕ ਪੰਚਾਇਤੀ ਜ਼ਮੀਨ ਵਿਚ ਚਾਲੂ ਬੋਰ ਦਿੱਤੇ ਸਨ ਤੇ ਚਾਲੂ ਹਾਲਤ ਵਿਚ ਹੀ ਵਾਪਸ ਲੈਣੇ ਸਨ। ਹੁਣ ਬਖਤਾਵਰ ਸਿੰਘ ਨੇ ਆਪਣੀ ਕਣਕ ਦੀ ਕਟਾਈ ਕਰਕੇ ਜ਼ਮੀਨ ਪੰਚਾਇਤ ਨੂੰ ਛੱਡੀ ਹੈ। ਜਦੋਂ ਪੰਚਾਇਤ ਨੇ ਪੰਚਾਇਤੀ ਜ਼ਮੀਨ ਨੂੰ ਵੇਖਿਆ ਤਾਂ ਸ਼ਰਾਰਤੀ ਅਨਸਰਾਂ ਵਲੋਂ ਉਕਤ ਬੋਰਾ ਵਿਚ ਇੱਟਾਂ ਪਾ ਕੇ ਭੰਨਤੋੜ ਕਰਕੇ ਬੋਰ ਬੰਦ ਕਰ ਦਿੱਤੇ ਗਏ ਸਨ। ਉਸ ਦੀਆਂ ਮੋਟਰਾਂ ਵੀ ਕੱਢ ਕੇ ਲੈ ਗਏ, ਜਿਸ ਦਾ ਜ਼ਿੰਮੇਵਾਰ ਬਖਤਾਵਰ ਸਿੰਘ ਹੈ।
ਇਸ ਸੰਬੰਧੀ ਬੀ.ਡੀ.ਪੀ.ਓ. ਚੋਗਾਵਾਂ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਗਈਆਂ। ਇਸ ਸੰਬੰਧੀ ਬਖਤਾਵਰ ਸਿੰਘ ਨੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ 11 ਏਕੜ ਜ਼ਮੀਨ ਦੀ ਵਹਾਈ ਕਰ ਰਹੇ ਹਨ, ਜਿਸ ਵਿਚ ਇਕ ਬੋਰ ਸੀ। ਜੋ ਹੁਣ ਤੱਕ ਬਿਲਕੁਲ ਚੱਲ ਰਿਹਾ ਹੈ। 11 ਏਕੜ ਜ਼ਮੀਨ ਮੱਲੀ ਪਰਿਵਾਰ ਵਾਹ ਰਿਹਾ ਸੀ, ਜਿਸ ਵਿਚ ਦੋ ਬੋਰ ਸਨ ਤੇ ਇਸ ਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ।
;
;
;
;
;
;
;
;