JALANDHAR WEATHER

ਭੁਲੱਥ ਪੁਲਿਸ ਨੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਮਿਲੀ ਔਰਤ ਕੀਤੀ ਪਰਿਵਾਰਿਕ ਮੈਂਬਰਾਂ ਦੇ ਹਵਾਲੇ

ਭੁਲੱਥ (ਕਪੂਰਥਲਾ ), 22 ਮਈ (ਮਨਜੀਤ ਸਿੰਘ ਰਤਨ) - ਭੁਲੱਥ ਪੁਲਿਸ ਵਲੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਮਿਲੀ ਇਕ ਔਰਤ ਦੇਬੂ ਪੁੱਤਰੀ ਮੁਨਸ਼ੀ ਰਾਮ ਵਾਸੀ ਕੰਧਾਲਾ ਗੁਰੂ ਥਾਣਾ ਭੋਗਪੁਰ ਨੂੰ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭੁਲੱਥ ਪੁਲਿਸ ਨੂੰ ਗਸ਼ਤ ਦੌਰਾਨ ਪਿੰਡ ਮਾਨਾ ਤਲਵੰਡੀ ਦੇ ਨਜ਼ਦੀਕ ਇਕ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਔਰਤ ਮਿਲੀ, ਜਿਸ ਨੂੰ ਪੁਲਿਸ ਥਾਣਾ ਭੁਲੱਥ ਲੈ ਕੇ ਆਈ।
ਪੁਲਿਸ ਨੇ ਉਸ ਕੋਲੋਂ ਉਸ ਦਾ ਨਾਮ ਪਤਾ ਪੁੱਛਿਆ ਪ੍ਰੰਤੂ ਉਹ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੋਣ ਕਾਰਨ ਇਹ ਸਾਰਾ ਕੁਝ ਦੱਸਣ ਤੋਂ ਅਸਮਰੱਥ ਸੀ। ਪੁਲਿਸ ਨੇ ਉਸ ਦੇ ਘਰਦਿਆਂ ਦਾ ਪਤਾ ਕਰਨ ਲਈ ਉਸ ਦੀ ਪੋਸਟ ਸੋਸ਼ਲ ਮੀਡੀਆ ਤੇ ਪਾਈ, ਜਿਸ ਨੂੰ ਦੇਖਦੇ ਹੋਏ ਉਸ ਦੇ ਪਿੰਡ ਦੇ ਮੋਹਤਬਰ ਵਿਅਕਤੀ ਉਸ ਨੂੰ ਲੈ ਕੇ ਜਾਣ ਲਈ ਥਾਣਾ ਭੁਲੱਥ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਇਹ ਔਰਤ ਜੋ ਕਿ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੈ ਅਤੇ ਪਹਿਲਾਂ ਵੀ ਕਈ ਵਾਰ ਪਿੰਡ ਤੋਂ ਬਾਹਰ ਚਲੀ ਜਾਂਦੀ ਹੈ। ਦੋ ਦਿਨ ਪਹਿਲਾਂ ਵੀ ਇਹ ਬਾਹਰ ਚਲੀ ਗਈ ਸੀ, ਜਿਸ ਨੂੰ ਅਸੀਂ ਸੋਸ਼ਲ ਮੀਡੀਆ 'ਤੇ ਪਾਈ ਪੋਸਟ ਨੂੰ ਦੇਖ ਕੇ ਥਾਣਾ ਭੁਲੱਥ ਪਹੁੰਚੇ ਹਾਂ ਅਤੇ ਉਸ ਨੂੰ ਦਰੁਸਤ ਹਾਲਤ ਵਿਚ ਆਪਣੇ ਨਾਲ ਲੈ ਕੇ ਜਾ ਰਹੇ ਹਾਂ। ਉਨਾਂ ਨੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਵਲੋਂ ਪਾਈ ਪੋਸਟ ਸਦਕਾ ਇਹ ਔਰਤ ਸਾਨੂੰ ਮਿਲੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ