ਅਚਾਨਕ ਗੋਲੀ ਲੱਗਣ ਨਾਲ ਤਿੰਨ ਸਾਲਾਂ ਬੱਚੇ ਦੀ ਮੌਤ
ਛੇਹਰਟਾ (ਅੰਮ੍ਰਿਤਸਰ), 23 ਮਈ (ਪੱਤਰ ਪ੍ਰੇਰਕ) - ਪੁਲਿਸ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਸ਼ਿੰਗਾਰ ਐਵੇਨਿਊ ਵਿਖੇ ਅੱਜ ਦੁਪਹਿਰ ਨੂੰ ਵਾਪਰੀ ਇਕ ਦੁਖਦਾਈ ਘਟਨਾ ਵਿਚ, ਇਕ 3 ਸਾਲਾ ਬੱਚੇ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਹ ਘਟਨਾ ਇਕ ਘਰ ਵਿਚ ਵਾਪਰੀ ਜਿੱਥੇ ਕਿ ਲਾਇਸੈਂਸੀ ਪਿਸਤੌਲ ਜੋ ਹੇਠਾਂ ਡਿਗਣ ਨਾਲ ਉਸ ਵਿਚੋਂ ਅਚਾਨਕ ਗੋਲੀ ਚੱਲ ਗਈ ਜੋ ਤਿੰਨ ਸਾਲਾਂ ਬੱਚੇ ਦੇ ਸਰੀਰ ਵਿਚੋਂ ਲੰਘ ਗਈ ਅਤੇ ਬਾਅਦ ਵਿਚ ਨੇੜੇ ਖੜ੍ਹੀ ਉਸਦੀ ਦਾਦੀ ਨੂੰ ਲੱਗੀ। ਜ਼ਖਮੀ ਔਰਤ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜੋ ਇਸ ਵਕਤ ਜ਼ੇਰੇ ਇਲਾਜ ਹੈ।ਮ੍ਰਿਤਕ ਬੱਚੇ ਦੀ ਪਛਾਣ 3 ਸਾਲਾ ਵੰਸ਼ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦਾ ਪਿਤਾ ਸਾਜਨ ਇਸਲਾਮਾਬਾਦ ਇਲਾਕੇ ਵਿਚ ਕਬਾੜ ਡੀਲਰ ਵਜੋਂ ਕੰਮ ਕਰਦਾ ਹੈ। ਸ਼ਨੀਵਾਰ ਸਵੇਰੇ, ਉਹ ਆਪਣੇ ਬੱਚਿਆਂ ਦੀ ਮਾਪੇ-ਅਧਿਆਪਕ ਮੀਟਿੰਗ ਲਈ ਸਕੂਲ ਗਿਆ ਸੀ। ਇਸ ਸੰਬੰਧੀ ਜਦ ਥਾਣਾ ਛੇਹਰਟਾ ਦੇ ਐਸ.ਐਚ.ਓ. ਬਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ 174 ਦੀ ਕਾਰਵਾਈ ਕਰ ਦਿੱਤੀ ਗਈ ਹੈ।
;
;
;
;
;
;
;
;