ਬਿਕਰਮ ਸਿੰਘ ਮਜੀਠੀਆ ਪੁੱਜੇ ਵੋਟ ਪਾਉਣ, ਆਪ ਵਰਕਰਾਂ ਨੇ ਕੀਤੀ ਨਾਅਰੇਬਾਜ਼ੀ
ਮਜੀਠਾ 26 ਮਈ (ਮਨਿੰਦਰ ਸਿੰਘ ਸੋਖੀ,ਜਗਤਾਰ ਸਿੰਘ ਸਹਿਮੀ)- ਮਜੀਠਾ ਦੀ ਵਾਰਡ ਨੰਬਰ ਪੰਜ ਵਿੱਚ ਜਦੋਂ ਬਿਕਰਮ ਸਿੰਘ ਮਜੀਠੀਆ ਅਕਾਲੀ ਆਗੂ ਆਪਣੀ ਪਤਨੀ ਗਨੀਵ ਕੌਰ ਮਜੀਠੀਆ ਨਾਲ ਵੋਟ ਪਾਉਣ ਆਏ ਤਾਂ ਆਮ ਆਦਮੀ ਪਾਰਟੀ ਦੇ ਕੁਝ ਵਰਕਰਾਂ ਵੱਲੋਂ ਮਜੀਠੀਆ ਖ਼ਿਲਾਫ਼ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਦੂਸਰੇ ਪਾਸੇ ਅਕਾਲੀ ਵਰਕਰਾਂ ਨੇ ਵੀ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਮੌਕੇ ਤੇ ਮੌਜੂਦ ਪੁਲਿਸ ਨੇ ਵਿੱਚ ਪੈ ਕੇ ਮਾਮਲਾ ਸ਼ਾਂਤ ਕਰਾਇਆ ।ਬਿਕਰਮ ਸਿੰਘ ਮਜੀਠੀਆ ਅਤੇ ਗਨੀਵ ਕੌਰ ਮਜੀਠੀਆ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਅਤੇ ਸਰਕਾਰ ਬਦਨੀਤੀ ਤੇ ਸਵਾਲ ਖੜ ਕਿਤੇ ।
;
;
;
;
;
;
;
;