ਐਸ ਐਸ ਪੀ ਖੰਨਾ ਵੱਲੋਂ ਦੋਰਾਹਾ ਵਿੱਚ ਚੋਣ ਬੂਥਾਂ ਦਾ ਜਾਇਜਾ ਲਿਆ ਗਿਆ
ਦੋਰਾਹਾ, 26 ਮਈ ( ਮਨਜੀਤ ਸਿੰਘ ਗਿੱਲ, ਜਸਵੀਰ ਝੱਜ)- ਦੋਰਾਹਾ ਨਗਰ ਕੌਂਸਲ ਦੀਆਂ ਹੋ ਰਹੀਆਂ ਚੋਣਾਂ ਪ੍ਰਤੀ ਲੋਕਾਂ ਵਿੱਚ ਵੋਟ ਪਾਉਣ ਦਾ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ । ਦੁਪਹਿਰ ਲਗਭਗ 12 ਵਜੇ ਤੱਕ ਵੱਖ ਵੱਖ ਬੂਥਾਂ ਉੱਤੇ 40 ਤੋਂ 45 ਪ੍ਰਤੀਸ਼ਤ ਵੋਟ ਪੋਲਿੰਗ ਹੋ ਚੁੱਕੀ ਹੈ। ਲੋਕ ਲਗਾਤਾਰ ਵੋਟ ਪਾ ਰਹੇ ਹਨ । ਖੰਨਾ ਐਸਐਸਪੀ ਦਰਪਣ ਆਲੂਵਾਲੀਆ ਵੱਲੋਂ ਇਸ ਸਮੇਂ ਵੱਖ ਵੱਖ ਬੂਥਾਂ ਉੱਤੇ ਪਹੁੰਚ ਕੇ ਦੋਰਾਹਾ ਦੇ ਵਿੱਚ ਪੈ ਰਹੀਆ ਵੋਟਾਂ ਦੇ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇੱਥੇ ਜ਼ਿਕਰਯੋਗ ਹੈ ਕਿ ਦੋਰਾਹਾ ਦੇ 15 ਵਾਰਡ ਦੇ ਲਈ 62 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ।
;
;
;
;
;
;
;
;