JALANDHAR WEATHER

ਇਸ ਵਾਰ ਜ਼ੀਰਕਪੁਰ ਵਾਸੀ ਬਦਲਾਅ ਲਈ ਤਿਆਰ- ਗੁਰਦਰਸ਼ਨ ਸਿੰਘ ਸੈਣੀ

​ਜ਼ੀਰਕਪੁਰ, 26 ਮਈ (ਹੈਪੀ ਪੰਡਵਾਲਾ)-ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਤੇ ਜ਼ੀਰਕਪੁਰ ਵਿਚ ਚੋਣ ਸਰਗਰਮੀਆਂ ਦੀ ਦੇਖ-ਰੇਖ ਕਰ ਰਹੇ ਉੱਘੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੇ ਅੱਜ ਨਗਰ ਕੌਂਸਲ ਚੋਣਾਂ ਬਾਬਤ ਅਹਿਮ ਬਿਆਨ ਜਾਰੀ ਕੀਤਾ। ਸੈਣੀ ਨੇ ਕਿਹਾ ਕਿ ਜ਼ੀਰਕਪੁਰ ਵਾਸੀ ਹੁਣ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਅਤੇ ਖੋਖਲੇ ਵਾਅਦਿਆਂ ਤੋਂ ਤੰਗ ਆ ਚੁੱਕੇ ਹਨ ਅਤੇ ਇਸ ਵਾਰ ਨਗਰ ਕੌਂਸਲ ਚੋਣਾਂ 'ਚ ਭਾਜਪਾ ਹੂੰਝਾ ਫੇਰ ਜਿੱਤ ਦਰਜ ਕਰੇਗੀ। ਸੈਣੀ ਨੇ ਕਿਹਾ ਕਿ ਜ਼ੀਰਕਪੁਰ ਪੰਜਾਬ ਦਾ ਇੱਕ ਪ੍ਰਮੁੱਖ ਵਪਾਰਕ ਤੇ ਰਿਹਾਇਸ਼ੀ ਹੱਬ ਹੈ, ਪਰ ਮੌਜੂਦਾ ਸ਼ਾਸਨ ਦੌਰਾਨ ਇਹ ਇਲਾਕਾ ਬੁਨਿਆਦੀ ਸਮੱਸਿਆ ਨਾਲ ਹੀ ਜੂਝ ਰਿਹਾ ਹੈ।

ਪਾਰਟੀਬਾਜ਼ੀ ਦੀ ਰਾਜਨੀਤੀ ਕਾਰਨ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਪਏ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਗੁਆਂਢੀ ਰਾਜ ਹਰਿਆਣਾ ਵੱਲ ਦੇਖੀਏ ਤਾਂ ਉੱਥੋਂ ਦੀ ਭਾਜਪਾ ਸਰਕਾਰ ਨੇ ਸਰਵਪੱਖੀ ਵਿਕਾਸ ਦਾ ਇੱਕ ਮਾਡਲ ਪੇਸ਼ ਕੀਤਾ ਹੈ। ਉਨ੍ਹਾਂ ਜ਼ੀਰਕਪੁਰ ਵਾਸੀਆਂ ਨੂੰ ਭਰੋਸਾ ਦਿੰਦਿਆਂ ਆਖਿਆ ਕਿ ਨਗਰ ਕੌਂਸਲ 'ਚ ਭਾਜਪਾ ਦੀ ਕਮੇਟੀ ਬਣਨ 'ਤੇ ਇੱਥੇ ਵੀ ਉਸੇ ਤਰਜ਼ 'ਤੇ ਬਿਨਾਂ ਕਿਸੇ ਪੱਖਪਾਤ ਦੇ ਵਿਕਾਸ ਕਾਰਜ ਕਰਵਾਏ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ