JALANDHAR WEATHER

ਐੱਸ. ਡੀ. ਐੱਮ. ਖਿਲਾਫ਼ ਰਿਜ਼ਰਵ ਡਿਊਟੀ ਤੇ ਰੱਖੇ ਅਧਿਆਪਕਾ ਨੇ ਗੁੱਸਾ ਕੱਢਿਆ

ਫਿਰੋਜਪੁਰ, 26 ਮਈ (ਰਾਕੇਸ਼ ਚਾਵਲਾ,ਸੁਖਵਿੰਦਰ ਸਿੰਘ) - ਨਗਰ ਕੌਂਸਲ ਚੋਣਾਂ ਦੌਰਾਨ ਰਿਜ਼ਰਵ ਡਿਊਟੀ ਤੇ ਤਾਇਨਾਤ ਮਹਿਲਾ ਅਧਿਆਪਕਾ ਵਲੋਂ ਬੀਤੇ ਦਿਨ ਤੋਂ ਜਿਲ੍ਹਾ ਪ੍ਰਸ਼ਾਸ਼ਨ ਵਿਰੁੱਧ ਬਦਇੰਤਜ਼ਾਮੀ ਦੇ ਇਲਜਾਮ ਲਗਾਏ ਗਏ ਸਨ l ਅੱਜ ਮਾਹੌਲ ਓਦੋ ਗਰਮ ਗਿਆ ਜਦੋ ਰਾਖਵੀਂ ਡਿਊਟੀ ਤੇ ਬੈਠੇ ਸਰਕਾਰੀ ਕਰਮਚਾਰੀ ਖਾਸ ਕਰਕੇ ਮਹਿਲਾ ਅਧਿਆਪਕਾ ਨੇ ਐੱਸ ਡੀ ਐੱਮ ਵਿਰੁੱਧ ਜੰਮਕੇ ਭੜਾਸ ਕੱਢਦੇ ਹੋਏ ਕਿਹਾਕਿ ਉਹ ਸਵੇਰ ਤੋਂ ਐੱਮ ਐੱਲ ਐੱਮ ਸਕੂਲ ਵਿਖੇ ਆਪਣੀ ਡਿਊਟੀ ਤੇ ਬੈਠੇ ਹੋਏ ਹਨ l

ਇਸਦੇ ਬਾਵਜੂਦ ਐੱਸ ਡੀ ਐੱਮ ਨੇ ਤਾਨਾਸਾਹੀ ਰਵਈਆ ਅਪਣਾਉਂਦੇ ਹੋਏ ਬਿਨਾ ਕਿਸੇ ਵਜਾ ਦੇ ਗੈਰ ਹਾਜਿਰ ਕਰਾਰ ਦਿੱਤਾ ,ਜਦ ਕਿ ਉਹ ਸਵੇਰ ਸੱਤ ਵਜੇ ਤੋ ਬਿਨਾਂ ਰੋਟੀ ਪਾਣੀ ਦੇ ਆਪਣੀ ਡਿਊਟੀ ਤੇ ਬੈਠੇ ਹੋਏ ਹਨ l ਓਹਨਾ ਵਲੋਂ ਐੱਸ ਡੀ ਐੱਮ ਦੇ ਵਿਰੁੱਧ ਰੋਸ਼ ਵਿਖਾਵਾ ਵੀ ਕੀਤਾ l ਇਸ ਸਬੰਧੀ ਐੱਸ ਡੀ ਐੱਮ ਦਾ ਕਹਿਣਾ ਹੈ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਕੰਮ ਕਰ ਰਹੇ ਹਨ l

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ