JALANDHAR WEATHER

ਨਗਰ ਪੰਚਾਇਤ ਮਹਿਰਾਜ ਚੋਣਾਂ : ਆਪ ਅਤੇ ਅਕਾਲੀ ਆਗੂਆਂ ਵਿਚਾਲੇ ਤੂੰ-ਤੂੰ ਮੈਂ-ਮੈਂ

ਮਹਿਰਾਜ (ਬਠਿੰਡਾ), 26 ਮਈ (ਸੁਖਪਾਲ ਮਹਿਰਾਜ) - ਨਗਰ ਪੰਚਾਇਤ ਮਹਿਰਾਜ ਦੇ 13 ਵਾਰਡਾਂ ਵਿਚੋਂ ਵਾਰਡ ਨੰਬਰ 2, 5 ਅਤੇ 8 ਵਿਚ ਆਮ ਆਦਮੀ ਪਾਰਟੀ ਪਹਿਲਾਂ ਹੀ ਜੇਤੂ ਰਹੀ ਸੀ, ਜਦਕਿ ਬਾਕੀ 10 ਵਾਰਡਾਂ ਲਈ ਵੋਟਿੰਗ ਜਾਰੀ ਹੈ। ਵਾਰਡ ਨੰਬਰ 6 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪੋਲਿੰਗ ਬੂਥ ਨੂੰ ਨੇੜੇ ਤੋਂ ਦੂਰ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਆਗੂਆਂ ਵਿਚ ਤੂੰ-ਤੂੰ ਮੈਂ-ਮੈਂ ਹੋਈ। ਮੌਕੇ ’ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਨੇ ਦੋਵੇਂ ਪਾਰਟੀਆਂ ਦਾ ਮਾਮਲਾ ਸ਼ਾਂਤੀਪੂਰਵਕ ਹੱਲ ਕਰਵਾ ਦਿੱਤਾ। ਇਸ ਤੋਂ ਇਲਾਵਾ ਹੋਰ ਵਾਰਡਾਂ ਵਿਚ ਵੋਟਿੰਗ ਅਮਨ-ਅਮਾਨ ਨਾਲ ਚੱਲ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ