ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 6 ਨਗਰ ਕੌਂਸਲਾਂ 'ਚ 5 ਵਜੇ ਤੱਕ 65.53 ਫ਼ੀਸਦੀ ਪੋਲਿੰਗ
ਹੁਸ਼ਿਆਰਪੁਰ, 26 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਆਉਂਦੀਆਂ 6 ਨਗਰ ਕੌਂਸਲਾਂ ਦੀਆਂ ਅੱਜ ਹੋ ਰਹੀਆਂ ਚੋਣਾਂ ਦੌਰਾਨ 5 ਵਜੇ ਤੱਕ ਜ਼ਿਲ੍ਹੇ 'ਚ ਕੁੱਲ 65.53 ਫ਼ੀਸਦੀ ਵੋਟਾਂ ਪੋਲ ਹੋਈਆਂ। ਜਾਣਕਾਰੀ ਅਨੁਸਾਰ ਨਗਰ ਕੌਂਸਲ ਮੁਕੇਰੀਆਂ 'ਚ 64.80 ਫ਼ੀਸਦੀ, ਦਸੂਹਾ 'ਚ 62.62 ਫ਼ੀਸਦੀ, ਉੜਮੁੜ ਟਾਂਡਾ 'ਚ 66.35 ਫ਼ੀਸਦੀ, ਹਰਿਆਣਾ 'ਚ 68.67 ਫ਼ੀਸਦੀ, ਗੜ੍ਹਦੀਵਾਲਾ 'ਚ 75.03 ਫ਼ੀਸਦੀ ਅਤੇ ਨਗਰ ਕੌਂਸਲ ਗੜ੍ਹਸ਼ੰਕਰ 'ਚ 64.72 ਫ਼ੀਸਦੀ ਵੋਟਾਂ ਪੋਲ ਹੋਈਆਂ।
;
;
;
;
;
;
;
;