ਅੰਮ੍ਰਿਤਸਰ ਦੇ ਰਾਮਬਾਗ ਚੌਂਕ ਨੇੜੇ ਮਾਰਕੀਟ ਵਿਚ ਲੱਗੀ ਭਿਆਨਕ ਅੱਗ, ਇਕ ਵਿਅਕਤੀ ਦੀ ਮੌਤ
ਅੰਮ੍ਰਿਤਸਰ, 28 ਮਈ (ਜਸਵੰਤ ਸਿੰਘ ਜੱਸ, ਹਰਮਿੰਦਰ ਸਿੰਘ)- ਅੱਜ ਸ਼ਾਮ ਗੁਰੂ ਨਗਰੀ ਦੇ ਰਾਮ ਬਾਗ ਚੌਂਕ ਵਿਚ ਇਕ ਮਾਰਕੀਟ ਨੂੰ ਅੱਗ ਲੱਗ ਜਾਣ ਕਾਰਨ ਡੇਢ ਦਰਜਨ ਦੇ ਕਰੀਬ ਦੁਕਾਨਾਂ ਸੜ ਜਾਣ ਦੀ ਸੂਚਨਾ ਮਿਲੀ ਹੈ। ਅਜੀਤ ਦੀ ਟੀਮ ਵਲੋਂ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਸਮਾਂ ਹੀ ਪਹਿਲਾਂ ਇਹ ਅੱਗ ਰਾਮਬਾਗ ਚੌਂਕ ਸਥਿਤ ਬਾਂਸਾਂ ਅਤੇ ਬਾਂਸਾਂ ਦੀਆਂ ਪੌੜੀਆਂ ਵਾਲੀਆਂ ਦੁਕਾਨਾਂ ਤੋਂ ਸ਼ੁਰੂ ਹੋਈ, ਜਿਸ ਨੇ ਹੌਲੀ ਹੌਲੀ ਲਗਭਗ ਪੂਰੀ ਮਾਰਕੀਟ ਨੂੰ ਹੀ ਆਪਣੀ ਲਪੇਟ ਵਿਚ ਲੈ ਲਿਆ। ਫਾਇਰ ਬ੍ਰਿਗੇਡ ਵਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੁੱਢਲੇ ਤੌਰ ਤੇ ਪ੍ਰਾਪਤ
ਜਾਣਕਾਰੀ ਅਨੁਸਾਰ ਇਸ ਭਿਆਨਕ ਅੱਗ ਦੌਰਾਨ ਇਕ ਵਿਅਕਤੀ ਦੀ ਝੁਲਸ ਜਾਣ ਕਾਰਨ ਮੌਤ ਹੋ ਗਈ ਹੈ। ਇਸ ਅੱਗ ਦੀ ਲਪੇਟ ਵਿਚ ਬਾਂਸਾਂ ਦੀਆਂ ਦੁਕਾਨਾਂ ਤੋਂ ਇਲਾਵਾ ਰਾਮਬਾਗ ਚੌਂਕ ਵਿਖੇ ਸਥਿਤ ਸਾਈਕਲਾਂ, ਟਾਇਰਾਂ ਦੀਆਂ ਅਤੇ ਹੋਰ ਦੁਕਾਨਾਂ ਵੀ ਪ੍ਰਭਾਵਿਤ ਹੋਈਆਂ ਹਨ। ਫਾਇਰ ਬ੍ਰਿਗੇਡ ਦੀਆਂ ਟੀਮਾਂ ਵਲੋਂ ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਵਿਧਾਇਕ ਡਾਕਟਰ ਅਜੇ ਗੁਪਤਾ, ਕਾਂਗਰਸੀ ਆਗੂ ਸੌਰਭ ਮਿੱਠੂ ਸਮੇਤ ਹੋਰ ਸਿਆਸੀ ਆਗੂ ਵੀ ਮੌਕੇ ਤੇ ਪੁੱਜੇ ਹੋਏ ਹਨ। ਅਜੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
;
;
;
;
;
;
;
;
;