ਮੋਟਰਸਾਈਕਲ ਸਵਾਰ ਵਿਅਕਤੀ ਦੀ ਗਰਮੀ ਨਾਲ ਹੋਈ ਮੌਤ
ਢਿੱਲਵਾਂ 28 ਮਈ (ਗੋਬਿੰਦ ਸੁਖੀਜਾ)- ਦੁਪਹਿਰ ਸਮੇਂ ਢਿੱਲਵਾਂ ਤੋਂ ਬਿਆਸ ਜਾਂਦਿਆਂ ਜੀ.ਟੀ ਰੋਡ ਤੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਗਰਮੀ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਸੁਖਦੇਵ ਸਿੰਘ ਏ. ਐਸ. ਆਈ., ਮੂਰਤਾਂ ਸਿੰਘ ਏ. ਐਸ. ਆਈ. ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਵੇਲੇ ਸੂਚਨਾ ਮਿਲੀ ਸੀ ਕਿ ਢਿਲਵਾਂ ਨੂੰ ਬਿਆਸ ਜਾਂਦਿਆਂ ਰਸਤੇ ਵਿਚ ਇਕ ਵਿਅਕਤੀ ਜੀ ਟੀ ਰੋਡ ਨਜ਼ਦੀਕ ਪਿਆ ਹੈ।
ਸੂਚਨਾ ਮਿਲਦੇ ਉਹ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੂੰ ਐਬੂਲੈਂਸ ਰਾਹੀਂ ਤੁਰੰਤ ਹੀ ਹਸਪਤਾਲ ਪਹੁੰਚਾਇਆ, ਜਿੱਥੇ ਕਿ ਉਹਨਾਂ ਦੀ ਮੌਤ ਹੋ ਗਈ। ਏ. ਐਸ. ਆਈ. ਮੂਰਤਾ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਮੌਤ ਜਿਆਦਾ ਗਰਮੀ ਕਾਰਣ ਹਾਰਟ ਅਟੈਕ ਹੋ ਜਾਣ ਕਾਰਨ ਹੋਈ ਹੈ। ਮ੍ਰਿਤਕ ਦੀ ਪਹਿਚਾਣ.ਜਸਕੀਰਤ ਸਿੰਘ 40 ਸਾਲ ਪੁੱਤਰ ਭੁਪਿੰਦਰ ਸਿੰਘ ਪੱਤੀ ਰਸੂਲਪੁਰ ਮਹਿਤਪੁਰ ਨਕੋਦਰ ਵਜੋਂ ਹੋਈ ਹੈ ਅਤੇ ਪੋਸਟਮਾਰਟਮ ਕਰਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾ ਰਹੀ ਹੈ।
;
;
;
;
;
;
;
;
;