ਨਗਰ ਪੰਚਾਇਤ ਖਮਾਣੋਂ ਦੀ ਚੋਣ ‘ਚ ਆਪ 6 ਸੀਟਾਂ ਜਿੱਤ ਕੇ ਬਣੀ ਸਭ ਤੋ ਵੱਡੀ ਪਾਰਟੀ
ਖਮਾਣੋਂ, 29 ਮਈ (ਮਨਮੋਹਣ ਸਿੰਘ ਕਲੇਰ) - ਨਗਰ ਪੰਚਾਇਤ ਖਮਾਣੋਂ ਦੇ ਆਏ ਨਤੀਜਿਆਂ ‘ਚ ਕੁੱਲ 13 ਵਾਰਡਾਂ ਦੇ ਉਮੀਦਵਾਰਾਂ ਦੇ ਵੋਟਾਂ ਦੀ ਗਿਣਤੀ ਕੀਤੀ ਗਈ, ਜਿਸ ‘ਚ ਆਮ ਆਦਮੀ ਪਾਰਟੀ ਨੂੰ 6 ਸੀਟਾਂ ਜਿੱਤ ਕੇ ਸਭ ਤੋ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਹੈ । ਬਹੁਮਤ ਲਈ ਲੋੜੀਦੀਆਂ 7 ਸੀਟਾਂ ਦੇ ਮੁਕਾਬਲੇ ਇਕ ਸੀਟ ਘੱਟ ਰਹਿਣ ਕਰਕੇ ਪਾਰਟੀ ਆਪਣਾਂ ਸਪੱਸ਼ਟ ਬਹੁਮਤ ਨਹੀ ਬਣਾ ਸਕੀ। ਜਦੋਂਕਿ ਕਾਂਗਰਸ ਪਾਰਟੀ 2, ਅਕਾਲੀ ਦਲ 2 ਅਤੇ ਆਜ਼ਾਦ 3 ਉਮੀਦਵਾਰ ਆਪਣੇ ਵਾਰਡਾਂ ਤੋਂ ਜਿੱਤਾਂ ਹਾਸਲ ਕਰ ਸਕੇ ।ਜੇਕਰ ਵਾਰਡ ਮੁਤਾਬਿਕ ਜਿੱਤੇ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਵਾਰਡ ਨੰ 1 ਤੋ ਮਨਜੀਤ ਕੌਰ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ 54 ਵੋਟਾਂ , ਵਾਰਡ ਨੰ 2 ਤੋਂ ਅਮਰਿੰਦਰ ਸਿੰਘ ਮੌਲਾਂ ਆਜ਼ਾਦ ਉਮੀਦਵਾਰ ਵਜੋਂ 317 ਵੋਟਾਂ ,ਵਾਰਡ ਨੰ 3 ਤੋ ਗੁਰਵਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ 18 ਵੋਟਾਂ, ਵਾਰਡ ਨੰ 4 ਮਨਦੀਪ ਸਿੰਘ ਆਮ ਆਦਮੀ ਪਾਰਟੀ 43 ਵੋਟਾਂ, ਵਾਰਡ ਨੰ 5 ਤੋਂ ਜਸਪ੍ਰੀਤ ਕੌਰ ਆਜ਼ਾਦ 71 ਵੋਟਾਂ ,ਵਾਰਡ ਨੰ 6 ਤੋਂ ਬਹਾਦਰ ਸਿੰਘ ਸ਼੍ਰੋਮਣੀ ਅਕਾਲੀ ਦਲ 28 ਵੋਟਾਂ ,ਵਾਰਡ ਨੰ 7 ਤੋਂ ਰੁਪਿੰਦਰ ਕੌਰ ਆਮ ਆਦਮੀ ਪਾਰਟੀ 89 ਵੋਟਾਂ ,ਵਾਰਡ ਨੰ 8 ਤੋ ਸ਼ਰਨਪਾਲ ਸਿੰਘ ਆਮ ਆਦਮੀ ਪਾਰਟੀ 11 ਵੋਟਾਂ, ਵਾਰਡ ਨੰ 9 ਸੁਨੀਤਾ ਰਾਣੀ ਆਮ ਆਦਮੀ ਪਾਰਟੀ 468 ਵੋਟਾਂ, ਵਾਰਡ ਨੰ 10 ਤੋਂ ਬਲਜੀਤ ਕੌਰ ਆਜ਼ਾਦ 123 ਵੋਟਾਂ, ਵਾਰਡ ਨੰ 11 ਸੁਖਵਿੰਦਰ ਸਿੰਘ ਕਾਂਗਰਸ ਪਾਰਟੀ 81 ਵੋਟਾਂ, ਵਾਰਡ ਨੰ 12 ਅਸ਼ੋਕ ਕੁਮਾਰ ਆਮ ਆਦਮੀ ਪਾਰਟੀ 45 ਵੋਟਾਂ ਅਤੇ ਵਾਰਡ ਨੰ 13 ਤੋਂ ਗੁਰਿੰਦਰ ਸਿੰਘ ਸੋਨੀ 80 ਵੋਟਾਂ ਨਾਲ ਆਪਣੇ ਵਿਰੋਧੀ ਉਮੀਦਵਾਰਾਂ ਨਾਲ ਜ਼ਿਆਦਾ ਵੋਟਾਂ ਲੈ ਕੇ ਚੋਣ ਜਿੱਤੇ ਹਨ।
;
;
;
;
;
;
;
;