ਅਣਪਛਾਤੇ ਵਿਅਕਤੀ ਹੋਮਗਾਰਡ ਦੇ ਜਵਾਨ ਨੂੰ ਜ਼ਖ਼ਮੀ ਕਰ ਰਾਇਫਲ ਖੋਹ ਕੇਫਰਾਰ
ਮੱਖੂ/ਹਰੀਕੇ (ਫ਼ਿਰੋਜ਼ਪੁਰ), 30 ਮਈ (ਕੁਲਵਿੰਦਰ ਸਿੰਘ ਸੰਧੂ/ਸੰਜੀਵ ਕੁੰਦਰਾ) - ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਤੜਕਸਾਰ ਅਣਪਛਾਤੇ ਵਿਅਕਤੀਆਂ ਵਲੋਂ ਹਰੀਕੇ ਹੈੱਡ ਵਰਕਸ ਦੀ ਸੁਰੱਖਿਆ ਲਈ ਡਿਊਟੀ 'ਤੇ ਤਾਇਨਾਤ ਹੋਮਗਾਰਡ ਦੇ ਜਵਾਨ ਸੁਖਵਿੰਦਰ ਸਿੰਘ ਨੂੰ ਕਾਪਾ ਮਾਰ ਕੇ ਜ਼ਖ਼ਮੀ ਕਰਨ ਉਪਰੰਤ ਰਾਈਫ਼ਲ ਸਮੇਤ ਜ਼ਿੰਦਾ ਰੌਂਦ ਖੋਹ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਖ਼ਮੀ ਹੋਮਗਾਰਡ ਜਵਾਨ ਨੂੰ ਪਹਿਲਾਂ ਸਿਵਲ ਹਸਪਤਾਲ ਜ਼ੀਰਾ ਦਾਖ਼ਲ ਕਰਵਾਇਆ ਗਿਆ ਅਤੇ ਬਾਅਦ ਵਿਚ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਪੁਲਿਸ ਇਸ ਮਸਲੇ ਦੀ ਬਰੀਕੀ ਨਾਲ ਪੜਤਾਲ ਵਿਚ ਜੁਟ ਗਈ ਹੈ।
;
;
;
;
;
;
;
;