JALANDHAR WEATHER

ਪਿੰਡ ਖੁੰਦਰ ਹਿਠਾੜ ਵਿਚ ਘਰ ਵਿਚ ਦਾਖ਼ਲ ਹੋ ਕੇ ਗੋਲ਼ੀ ਚਲਾਈ

ਮਮਦੋਟ/ਫਿਰੋਜ਼ਪੁਰ, 31 ਮਈ (ਸੁਖਦੇਵ ਸਿੰਘ ਸੰਗਮ)- ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਖੁੰਦਰ ਹਿਠਾੜ ਵਿਖੇ ਕੁੱਝ ਲੋਕਾਂ ਦੁਆਰਾ ਕਿਸਾਨ ਦੇ ਘਰ ਵਿਚ ਦਾਖ਼ਲ ਹੋ ਕੇ ਗੋਲ਼ੀ ਚਲਾਉਣ ਦੀ ਖ਼ਬਰ ਮਿਲੀ ਹੈ। ਇਸ ਦੌਰਾਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ, ਕਥਿਤ ਮਾਮੂਲੀ ਜ਼ਮੀਨੀ ਵਿਵਾਦ ਨੂੰ ਲੈ ਕੇ ਕੁੱਝ ਲੋਕ ਜੋ ਫਾਰਚੂਨਰ ਗੱਡੀ ਤੇ ਸਵਾਰ ਹੋ ਕੇ ਆਏ ਸਨ। ਇਕ ਛੋਟੇ ਕਿਸਾਨ ਦੇ ਘਰ ਹਮਲਾ ਕਰਦਿਆਂ ਗੋਲੀ ਚਲਾ ਦਿੱਤੀ ਗਈ ਤੇ ਇਸ ਦੌਰਾਨ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ ਪਰ ਪਰਿਵਾਰ ਦੀ ਮੁਸਤੈਦੀ ਕਾਰਨ ਹਮਲਾਵਰਾਂ ਵਿਚੋਂ ਇਕ ਨੂੰ ਕਾਬੂ ਕਰ ਲਿਆ ਗਿਆ ਜਦ ਕਿ ਬਾਕੀ ਵਿਅਕਤੀ ਗੱਡੀ ਅਤੇ ਅਸਲਾ ਛੱਡ ਕੇ ਫ਼ਰਾਰ ਹੋ ਗਏ, ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ