ਆਈ.ਪੀ.ਐੱਲ.-2026 ਖ਼ਿਤਾਬੀ ਮੁਕਾਬਲਾ : ਟਾਸ ਜਿੱਤ ਕੇ ਬੈਂਗਲੁਰੂ ਵਲੋਂ ਗੁਜਰਾਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
ਅਹਿਮਦਾਬਾਦ, 31 ਮਈ - ਆਈ.ਪੀ.ਐਲ. 2026 ਦਾ ਖਿਤਾਬੀ ਮੁਕਾਬਲਾ ਅੱਜ ਰਾਇਲ ਚੈਲੇਂਜਰਜ਼ ਬੈਂਗਲੁਰੂ ਤੇ ਗੁਜਰਾਤ ਟਾਈਟਨਜ਼ ਵਿਚਕਾਰ ਹੋਣ ਜਾ ਰਿਹਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਹੋਣ ਜਾ ਰਹੇ ਇਸ ਮੁਕਾਬਲੇ ਵਿਚ ਬੈਂਗਲੁਰੂ ਦੇ ਕਪਤਾਨ ਰਜਤ ਪਾਟੀਦਾਰ ਨੇ ਟਾਸ ਜਿੱਤ ਕੇ ਗੁਜਰਾਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ।
ਬੈਂਗਲੁਰੂ ਦੇ ਕਪਤਾਨ ਰਜਤ ਪਾਟੀਦਾਰ ਨੇ ਆਪਣੀ ਟੀਮ ਨੂੰ ਲਗਾਤਾਰ ਦੂਜੀ ਵਾਰ ਫਾਈਨਲ 'ਚ ਪਹੁੰਚਾਇਆ ਹੈ । ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਨੂੰ 2025 ਦੇ ਪਲੇਆਫ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਹਾਲਾਂਕਿ, ਇਸ ਵਾਰ, ਉਸਨੇ ਰਾਜਸਥਾਨ ਵਿਰੁੱਧ ਸੈਂਕੜਾ ਲਗਾਇਆ ਤੇ ਆਪਣੀ ਟੀਮ ਨੂੰ ਸਫਲਤਾਪੂਰਵਕ ਫਾਈਨਲ ਵਿਚ ਪਹੁੰਚਾਇਆ । ਕੁੱਲ ਮਿਲਾ ਕੇ, ਬੈਂਗਲੁਰੂ ਪੰਜਵੀਂ ਵਾਰ ਆਈ.ਪੀ.ਐਲ. ਫਾਈਨਲ 'ਚ ਪਹੁੰਚਿਆ ਹੈ । ਇਸ ਸੀਜ਼ਨ ਤੋਂ ਪਹਿਲਾਂ, ਟੀਮ ਪਹਿਲਾਂ 2009, 2011, 2016 ਤੇ 2025 ਵਿਚ ਫਾਈਨਲ 'ਚ ਪਹੁੰਚੀ ਸੀ । ਰਜਤ ਪਾਟੀਦਾਰ ਕਪਤਾਨ ਵਜੋਂ ਆਪਣੇ ਦੂਜੇ ਸੀਜ਼ਨ ਲਈ ਟੀਮ ਦੀ ਅਗਵਾਈ ਕਰ ਰਹੇ ਹਨ । ਲੀਗ ਪੜਾਅ ਦÏਰਾਨ, ਬੈਂਗਲੁਰੂ 10 ਭਾਗੀਦਾਰ ਟੀਮਾਂ ਵਿਚੋਂ ਪਹਿਲੇ ਸਥਾਨ 'ਤੇ ਰਿਹਾ ।
ਕਪਤਾਨ ਪਾਟੀਦਾਰ ਨੇ ਇਸ ਸੀਜ਼ਨ 'ਚ 5 ਅਰਧ ਸੈਂਕੜੇ ਲਗਾਏ । ਸ਼ੁਭਮਨ ਗਿੱਲ ਨੇ ਕਪਤਾਨ ਵਜੋਂ ਪਹਿਲੀ ਵਾਰ ਗੁਜਰਾਤ ਨੂੰ ਆਈ.ਪੀ.ਐਲ. ਫਾਈਨਲ ਵਿਚ ਪਹੁੰਚਾਇਆ ਹੈ । ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲਾਂ, ਟੀਮ ਹਾਰਦਿਕ ਪਾਂਡਿਆ ਦੀ ਕਪਤਾਨੀ ਹੇਠ 2 ਵਾਰ (2022 ਤੇ 2023 'ਚ) ਫਾਈਨਲ 'ਚ ਪਹੁੰਚੀ ਸੀ । ਟੀਮ ਹੁਣ ਸਿਰਫ਼ 5 ਸਾਲਾਂ ਦੇ ਅੰਦਰ ਆਪਣਾ ਤੀਜਾ ਫਾਈਨਲ ਖੇਡਣ ਲਈ ਤਿਆਰ ਹੈ ।
;
;
;
;
;
;
;
;