ਫੀਫਾ ਦੇ ਇਤਿਹਾਸ 'ਚ ਪਹਿਲੀ ਵਾਰ ਪਹਿਲੇ ਮੈਚ 'ਚ ਦਿੱਤੇ ਗਏ ਤਿੰਨ 'ਰੈੱਡ ਕਾਰਡ'
ਸਾਨ ਫਰਾਂਸਿਸਕੋ, 12 ਜੂਨ (ਐਸ. ਅਸ਼ੋਕ ਭÏਰਾ)-ਮੈਕਸੀਕੋ ਨੇ ਆਪਣੇ ਟੂਰਨਾਮੈਂਟ ਦੀ ਸ਼ੁਰੂਆਤ ਦੱਖਣੀ ਅਫਰੀਕਾ 'ਤੇ 2-0 ਦੀ ਜਿੱਤ ਨਾਲ ਕੀਤੀ | ਇਹ ਪਹਿਲਾ ਮੈਚ ਸਰੀਰਕ ਤੇ ਖੇਡ ਤਕਨੀਕ ਦਾ ਪ੍ਰਦਰਸ਼ਨ ਕਰਨ ਵਾਲਾ ਤਾਂ ਸੀ ਪਰ ਇਹ 20 ਸਾਲਾਂ ਦੇ ਵਿਸ਼ਵ ਕੱਪ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਓਪਨਿੰਗ ਮੈਚ ਦÏਰਾਨ ਹੀ ਤਿੰਨ 'ਲਾਲ ਕਾਰਡ' ਦਿੱਤੇ ਗਏ | ਦੱਖਣੀ ਅਫਰੀਕਾ ਨੂੰ 2 ਤੇ ਮੈਕਸੀਕੋ ਨੂੰ ਇਕ | ਮੈਕਸੀਕੋ ਦੇ ਸੀਜ਼ਰ ਮੋਂਟੇਸ ਨੂੰ ਦੱਖਣੀ ਅਫਰੀਕਾ ਦੇ ਖੁੱਲੀਸੋ ਮੁਦਾਉ 'ਤੇ ਇਕ ਮਜ਼ਬੂਤ ਟੈਕਲ ਲਈ ਲਾਲ ਕਾਰਡ ਦਿੱਤਾ ਗਿਆ ਕਿਉਂਕਿ ਉਹ ਗੋਲ ਵੱਲ ਦੌੜ ਰਿਹਾ ਸੀ | 2-0 ਤੋਂ ਪਿੱਛੇ ਰਹਿੰਦੇ ਹੋਏ ਦੱਖਣੀ ਅਫਰੀਕਾ ਨਾਲ ਹੋਰ ਮਾੜੀ ਇਹ ਹੋਈ ਕਿ ਥੈਂਬਾ ਜਵਾਨੇ ਨੂੰ ਲਾਲ ਕਾਰਡ ਨਾਲ ਭੇਜੇ ਜਾਣ ਤੋਂ ਬਾਅਦ ਦੱਖਣੀ ਅਫਰੀਕਾ ਦੀ ਟੀਮ ਹੁਣ 9 ਖਿਡਾਰੀਆਂ ਤੱਕ ਘੱਟ ਗਈ |
;
;
;
;
;
;
;
;