JALANDHAR WEATHER

ਈਰਾਨ ਨਾਲ ਜੰਗ ਖ਼ਤਮ ਹੋਈ, ਸਮਝੌਤਾ ਜਲਦੀ-ਟਰੰਪ

ਵਾਸ਼ਿੰਗਟਨ/ਤਹਿਰਾਨ, 12 ਜੂਨ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਦੀ ਈਰਾਨ ਨਾਲ ਜੰਗ ਖ਼ਤਮ ਹੋ ਗਈ ਹੈ | ਆਪਣੇ ਸਮਰਥਕਾਂ ਨੂੰ ਇਕ 'ਵਰਚੂਅਲ' ਰੈਲੀ ਦੌਰਾਨ ਸੰਬੋਧਨ ਕਰਦਿਆਂ ਟਰੰਪ ਨੇ ਉਕਤ ਦਾਅਵਾ ਕਰਦਿਆਂ ਇਹ ਵੀ ਕਿਹਾ ਕਿ ਈਰਾਨ ਕਦੇ ਵੀ ਪ੍ਰਮਾਣੂ ਹਥਿਆਰ ਨਹੀਂ ਬਣਾਏਗਾ | ਟਰੰਪ ਨੇ ਕਿਹਾ ਕਿ ਈਰਾਨ ਨਾਲ ਸ਼ਾਂਤੀ ਸਮਝੌਤੇ 'ਤੇ ਇਸੇ ਹਫ਼ਤੇ ਯੂਰਪ 'ਚ ਦਸਤਖ਼ਤ ਹੋ ਸਕਦੇ ਹਨ | ਦੂਜੇ ਪਾਸੇ, ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ 'ਐਕਸ' 'ਤੇ ਪਾਈ ਪੋਸਟ 'ਚ ਕਿਹਾ ਕਿ ਇਸਲਾਮਾਬਾਦ ਸਮਝੌਤਾ ਹੁਣ ਬਹੁਤ ਕਰੀਬ ਹੈ | ਜ਼ਿਕਰਯੋਗ ਹੈ ਕਿ ਪਾਕਿਸਤਾਨ ਅਮਰੀਕਾ ਅਤੇ ਈਰਾਨ ਦੇ ਵਿਚਕਾਰ ਵਿਚੋਲਗੀ ਦੀ ਭੂਮਿਕਾ ਨਿਭਾਅ ਰਿਹਾ ਹੈ | ਦੋਵਾਂ ਦੇਸ਼ਾਂ ਦੇ ਵਿਚਕਾਰ ਗੱਲਬਾਤ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਹੋਈ ਸੀ | ਇਸ ਲਈ ਇਸ ਨੂੰ ਇਸਲਾਮਾਬਾਦ ਸਮਝੌਤੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਇਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੁੱਥ' 'ਤੇ ਅੱਬਾਸ ਅਰਾਘਚੀ ਦੇ ਬਿਆਨ ਦਾ 'ਸਕ੍ਰੀਨਸ਼ਾਟ' ਵੀ ਸਾਂਝਾ ਕੀਤਾ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ 'ਐਕਸ' 'ਤੇ ਪਾਈ ਪੋਸਟ 'ਚ ਕਿਹਾ ਕਿ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਸ਼ਾਂਤੀ ਸਮਝੌਤੇ 'ਤੇ ਸਹਿਮਤੀ ਬਣ ਗਈ ਹੈ | ਪਾਕਿਸਤਾਨ ਹੁਣ ਦੋਵਾਂ ਧਿਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ | ਸ਼ਾਂਤੀ ਸਮਝੌਤੇ 'ਤੇ ਪਹਿਲਾਂ ਦੋਵੇਂ ਧਿਰਾਂ ਏਨੀਆਂ ਕਰੀਬ ਨਹੀਂ ਸਨ, ਜਿੰਨੀਆਂ ਹੁਣ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ