ਬ੍ਰਾਜ਼ੀਲ-ਮੋਰੱਕੋ ਵਿਚਕਾਰ ਹੋਵੇਗਾ ਦਿਲਚਸਪ ਮੁਕਾਬਲਾ
ਨਿਊਯਾਰਕ, 12 ਜੂਨ (ਇੰਟ.)-ਫੀਫਾ ਵਿਸ਼ਵ ਕੱਪ 2026 'ਚ 14 ਜੂਨ ਨੂੰ ਭਾਰਤੀ ਸਮੇਂ ਅਨੁਸਾਰ 3:30 ਵਜੇ ਸਭ ਤੋਂ ਦਿਲਚਸਪ ਮੈਚਾਂ 'ਚੋਂ ਇਕ ਹੋਵੇਗਾ | ਜਿਸਦੀ ਉਡੀਕ ਦੁਨੀਆ ਭਰ ਦੇ ਪ੍ਰਸ਼ੰਸਕ ਕਰ ਰਹੇ ਹਨ ਜਿਸ 'ਚ ਬ੍ਰਾਜ਼ੀਲ ਮੋਰੱਕੋ ਨਾਲ ਮੁਕਾਬਲਾ ਕਰਨ ਲਈ ਤਿਆਰ ਹਨ | ਦੋਵੇਂ ਦੇਸ਼ ਫੀਫਾ ਵਿਸ਼ਵ ਕੱਪ ਵਿੱਚ ਸਿਰਫ਼ ਇਕ ਵਾਰ ਹੀ ਮਿਲੇ ਹਨ | 1998 ਵਿੱਚ ਜਦੋਂ ਬ੍ਰਾਜ਼ੀਲ 3-0 ਨਾਲ ਜੇਤੂ ਰਿਹਾ ਸੀ | ਬ੍ਰਾਜ਼ੀਲ ਹਮੇਸ਼ਾ ਕਿਸੇ ਵੀ ਵਿਸ਼ਵ ਕੱਪ ਦਾ ਭਾਵਨਾਤਮਕ ਪਸੰਦੀਦਾ ਰਿਹਾ ਹੈ | ਉਨ੍ਹਾਂ ਕੋਲ ਸਭ ਤੋਂ ਵੱਧ ਵਿਸ਼ਵ ਕੱਪ ਜਿੱਤਾਂ ਦਾ ਰਿਕਾਰਡ ਹੈ ਤੇ ਉਹ 2002 ਤੋਂ ਬਾਅਦ ਆਪਣੇ 6ਵੇਂ ਤਾਜ ਦੀ ਤਲਾਸ਼ ਕਰ ਰਹੇ ਹਨ | ਉਨ੍ਹਾਂ ਦੇ ਹਾਲੀਆ ਅੰਤਰਰਾਸ਼ਟਰੀ ਦੋਸਤਾਨਾ ਮੈਚ ਉਨ੍ਹਾਂ ਦੇ ਹੱਕ ਿ'ਚ ਨਿਕਲੇ ਹਨ, ਪਨਾਮਾ ਵਿਰੁੱਧ 6-2 ਤੇ ਮਿਸਰ ਵਿਰੁੱਧ 2-1 ਨਾਲ ਜਿੱਤ ਪ੍ਰਾਪਤ ਕੀਤੀ ਹੈ ਪਰ ਦੂਜੇ ਪਾਸੇ, ਉਨ੍ਹਾਂ ਦਾ ਸਟਾਰ ਨੇਮਾਰ, ਇਸ ਸਾਲ ਦੇ ਮੁਕਾਬਲੇ ਦੇ ਆਪਣੇ ਸ਼ੁਰੂਆਤੀ ਮੈਚ ਲਈ ਬਾਹਰ ਹੋਵੇਗਾ | ਵਿਸ਼ਵ ਕੱਪ 'ਚ ਉਨ੍ਹਾਂ ਦੇ ਰਾਹ ਵਿਚ ਇਕ ਮੋਰੱਕੋ ਦੀ ਟੀਮ ਹੈ ਜਿਸਦਾ ਸਤਿਕਾਰ ਕੀਤਾ ਜਾਂਦਾ ਹੈ ਤੇ ਇਕ ਸੰਭਾਵੀ ਡਾਰਕ ਹਾਰਸ ਕਿਹਾ ਜਾਂਦਾ ਹੈ | ਕਤਰ 2022 ਦÏਰਾਨ ਉਨ੍ਹਾਂ ਦੀ ਇਤਿਹਾਸਕ ਦÏੜ ਨੇ ਉਨ੍ਹਾਂ ਨੂੰ ਫੀਫਾ ਵਿਸ਼ਵ ਕੱਪ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਵਾਲਾ ਪਹਿਲਾ ਅਰਬ ਤੇ ਅਫਰੀਕੀ ਦੇਸ਼ ਬਣਾਇਆ ਸੀ |
;
;
;
;
;
;
;
;