JALANDHAR WEATHER

ਅਜਨਾਲਾ ਨੇੜੇ ਅਣਪਛਾਤੇ ਨੌਜਵਾਨ ਦਾ ਬੇ-ਰਹਿਮੀ ਨਾਲ ਕਤਲ

ਅਜਨਾਲਾ, (ਅੰਮ੍ਰਿਤਸਰ), 4 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਸ਼ਹਿਰ ਤੋਂ ਥੋੜੀ ਦੂਰ ਪਿੰਡ ਲੱਖੂਵਾਲ ਨਜ਼ਦੀਕ ਇਕ ਨੌਜਵਾਨ ਦਾ ਬੇ-ਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੇ ਕਤਲ ਦਾ ਉਸ ਵੇਲੇ ਪਤਾ ਲੱਗਾ ਜਦੋਂ ਸਵੇਰ ਸਮੇਂ ਕੁਝ ਰਾਹਗੀਰਾਂ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਲੱਖੂਵਾਲ ਮੋੜ ਨਜ਼ਦੀਕ ਇਕ ਨੌਜਵਾਨ ਦੀ ਲਾਸ਼ ਪਈ ਹੈ, ਮਰਨ ਵਾਲੇ ਨੌਜਵਾਨ ਦੀ ਧੌਣ ਵੱਢੀ ਹੋਈ ਸੀ ਅਤੇ ਮੂੰਹ ’ਤੇ ਵੀ ਕਾਫ਼ੀ ਜ਼ਖ਼ਮ ਸਨ। ਥਾਣਾ ਅਜਨਾਲਾ ਦੀ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲੇ ਤੱਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ