JALANDHAR WEATHER

ਸੰਗਰੂਰ ਤੋਂ ਭਦੌੜ ਤੱਕ 65 ਕਿਲੋਮੀਟਰ ਦੌੜ ਪੂਰੀ ਕਰ ਨੌਜਵਾਨਾਂ ਨੇ ਦਿੱਤੀ ਮਿਹਨਤ ਅਤੇ ਲਗਨ ਦੀ ਮਿਸਾਲ

ਸੰਗਰੂਰ, 6 ਜੂਨ (ਧੀਰਜ ਪਸੌਰੀਆ)- ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣਦਿਆਂ ਮਿਹਨਤੀ ਨੌਜਵਾਨਾਂ ਨੇ ਸੰਗਰੂਰ ਤੋਂ ਭਦੌੜ ਤੱਕ ਕਰੀਬ 65 ਕਿਲੋਮੀਟਰ ਦੀ ਲੰਬੀ ਦੌੜ ਸਫਲਤਾਪੂਰਵਕ 10.30 ਘੰਟਿਆਂ ਵਿਚ ਪੂਰੀ ਕਰਕੇ ਆਪਣੀ ਦ੍ਰਿੜ ਇੱਛਾ ਸ਼ਕਤੀ, ਅਨੁਸ਼ਾਸਨ ਅਤੇ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਪੰਜਾਬੀ ਗਾਇਕ ਅਰਜਨ ਢਿੱਲੋਂ ਦੇ ਘਰ ਤੱਕ ਪਹੁੰਚ ਕੇ ਇਹ ਦੌੜ ਮੁਕੰਮਲ ਕੀਤੀ। ਅਨਿਕੇਤ ਸਿੰਘ, ਸਤਵਿੰਦਰ ਔਲਖ, ਗਗਨਦੀਪ ਸਿੰਘ ਦੀ ਇਸ ਉਪਲਬਧੀ ਨੂੰ ਦੇਖਦਿਆਂ ਇਲਾਕੇ ਦੇ ਲੋਕਾਂ ਨੇ ਨੌਜਵਾਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਸ ਨੂੰ ਹੋਰ ਨੌਜਵਾਨਾਂ ਲਈ ਇਕ ਮਿਸਾਲ ਕਰਾਰ ਦਿੱਤੀ।

ਦੌੜ ਦੌਰਾਨ ਨੌਜਵਾਨਾਂ ਨੇ ਨਾ ਸਿਰਫ਼ ਸਰੀਰਕ ਸਮਰੱਥਾ ਦਾ ਪ੍ਰਦਰਸ਼ਨ ਕੀਤਾ, ਸਗੋਂ ਇਹ ਵੀ ਸਾਬਤ ਕੀਤਾ ਕਿ ਜੇਕਰ ਮਨ ਵਿਚ ਕੁੱਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਮੰਜ਼ਿਲ ਮੁਸ਼ਕਲ ਨਹੀਂ ਹੁੰਦੀ। ਇਸ ਮੌਕੇ ਮੌਜੂਦ ਸਮਾਜ ਸੇਵੀਆਂ ਅਤੇ ਪਿੰਡ ਵਾਸੀਆਂ ਵਲੋਂ ਨੌਜਵਾਨਾਂ ਦਾ ਸਿਰੋਪੇ ਪਾ ਕੇ ਸਵਾਗਤ ਕੀਤਾ ਗਿਆ ਅਤੇ ਖੇਡ ਪ੍ਰੇਮੀਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਜਿੱਥੇ ਨੌਜਵਾਨ ਨਸ਼ਿਆਂ ਅਤੇ ਹੋਰ ਬੁਰਾਈਆਂ ਵੱਲ ਖਿੱਚੇ ਜਾ ਰਹੇ ਹਨ, ਉੱਥੇ ਅਜਿਹੀਆਂ ਪ੍ਰਾਪਤੀਆਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਦੀਆਂ ਹਨ।

ਉਨ੍ਹਾਂ ਕਿਹਾ ਕਿ ਇਹ ਉਪਲਬਧੀ ਸਾਬਤ ਕਰਦੀ ਹੈ ਕਿ ਲਗਾਤਾਰ ਮਿਹਨਤ, ਅਭਿਆਸ ਅਤੇ ਆਤਮ-ਵਿਸ਼ਵਾਸ ਨਾਲ ਵੱਡੇ ਤੋਂ ਵੱਡਾ ਟੀਚਾ ਵੀ ਹਾਸਲ ਕੀਤਾ ਜਾ ਸਕਦਾ ਹੈ। ਵਿਧਾਇਕਾ ਨਰਿੰਦਰ ਕੌਰ ਭਰਾਜ,ਪੰਜਾਬ ਰਾਜ ਨੂੰ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੋਬੀ ਅਤੇ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ