ਸੜਕ ਹਾਦਸੇ ਦੌਰਾਨ ਦੋ ਮੌਤਾਂ, ਇਕ ਗੰਭੀਰ ਜ਼ਖ਼ਮੀ
ਭਰਤਗੜ੍ਹ (ਰੂਪਨਗਰ), 7 ਜੂਨ (ਜਸਬੀਰ ਸਿੰਘ ਬਾਵਾ) - ਅੱਜ ਸਵੇਰੇ ਭਰਤਗੜ੍ਹ 'ਚ ਹੰਸਾਲੀਸਰ ਨਿਰਮਲ ਆਸ਼ਰਮ ਨੇੜੇ ਕੌਮੀ ਮਾਰਗ 'ਤੇ ਕਾਰ ਕਿਸੇ ਵਾਹਨ ਦੇ ਪਿੱਛੇ ਵੱਜਣ ਨਾਲ ਵਾਪਰੇ ਹਾਦਸੇ ਦੌਰਾਨ ਨੌਜਵਾਨ ਮੁੰਡੇ-ਕੁੜੀ ਦੀ ਮੌਕੇ 'ਤੇ ਮੌਤ ਹੋ ਗਈ, ਇਸੇ ਕਾਰ 'ਚ ਹੀ ਸਵਾਰ ਇਕ ਹੋਰ ਨੌਜਵਾਨ ਗੰਭੀਰ ਜ਼ਖਮੀ ਹੋਇਆ ਹੈ, ਜਿਸਨੂੰ ਲੋੜੀਂਦੇ ਇਲਾਜ ਲਈ ਭਰਤਗੜ੍ਹ ਪੁਲਿਸ ਨੇ ਸਿਵਲ ਹਸਪਤਾਲ ਰੂਪਨਗਰ 'ਚ ਪੁਹੁੰਚਾਇਆ ਗਿਆ ਹੈ। ਇੰਚਾਰਜ ਸਰਤਾਜ ਸਿੰਘ, ਜਾਂਚ ਅਧਿਕਾਰੀ ਸੁਰਜੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਮ੍ਰਿਤਕਾ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਰੱਖਿਆ ਹੈ, ਵਾਰਸਾਂ ਨੂੰ ਇਤਲਾਹ ਕਰ ਦਿੱਤੀ ਹੈ।
;
;
;
;
;
;
;