JALANDHAR WEATHER

ਕੋਲਕਾਤਾ 'ਚ ਟੀ.ਐਮ.ਸੀ. ਵਿਧਾਇਕ ਦੀ ਕਾਰ 'ਤੇ ਹਮਲਾ, ਇਕ ਆਗੂ ਦਾ ਮੁੰਨਿਆ ਸਿਰ

ਕੋਲਕਾਤਾ, 7 ਜੂਨ (ਏਜੰਸੀ)-ਕੋਲਕਾਤਾ ਦੇ ਕੁਝ ਇਲਾਕਿਆਂ 'ਚ ਤਿ੍ਣਮੂਲ ਕਾਂਗਰਸ ਦੇ ਦੋ ਕੌਂਸਲਰਾਂ ਦੀ ਵੱਖ ਵੱਖ ਅਪਰਾਧਿਕ ਮਾਮਲਿਆਂ 'ਚ ਗਿ੍ਫ਼ਤਾਰੀ ਦੇ ਬਾਅਦ ਕਾਫ਼ੀ ਹੰਗਾਮਾ ਹੋਇਆ | ਦੱਖਣੀ-ਪੂਰਬੀ ਕੋਲਕਾਤਾ 'ਚ ਕੌਂਸਲਰ ਬੱਪਾਦਿੱਤਿਆ ਦਾਸਗੁਪਤਾ ਤੇ ਸ਼ਹਿਰ ਦੇ ਉਤਰੀ ਹਿੱਸੇ 'ਚ ਮੁਹੰਮਦ ਜਸੀਮੂਦੀਨ ਖਿਲਾਫ਼ ਪ੍ਰਦਰਸ਼ਨ ਦੌਰਾਨ ਸਥਾਨਕ ਲੋਕਾਂ ਨੇ ਆਂਡੇ ਸੁੱਟੇ | ਨਾਟਕੀ ਘਟਨਾ ਇਹ ਰਹੀ ਕਿ ਜਸੀਮੂਦੀਨ ਨੇ ਗਿ੍ਫ਼ਤਾਰੀ ਤੋਂ ਬਚਣ ਲਈ ਖੁਦ ਨੂੰ ਆਪਣੇ ਘਰ ਬੰਦ ਕਰ ਲਿਆ | ਇਸ ਦੇ ਚਲਦਿਆਂ ਪੁਲਿਸ ਨੂੰ ਉਸ ਦੇ ਘਰ ਦੇ ਬਾਹਰ ਕਰੀਬ 6 ਘੰਟੇ ਉਡੀਕ ਕਰਨ ਦੇ ਬਾਅਦ ਜਿੰਦਰਾ ਖੋਲ੍ਹਣ ਵਾਲੇ ਨੂੰ ਬੁਲਾਉਣਾ ਪਿਆ | ਇਸ ਤੋਂ ਬਾਅਦ ਉਸ ਨੇ ਪੁਲਿਸ ਸਾਹਮਣੇ ਆਤਮ-ਸਮਰਪਣ ਕੀਤਾ | ਜਸੀਮੂਦੀਨ ਨੂੰ 2023 'ਚ ਦਰਜ 'ਪੋਕਸੋ' ਐਕਟ ਤਹਿਤ ਇਕ ਮਾਮਲੇ 'ਚ ਗਿ੍ਫ਼ਤਾਰ ਕੀਤਾ ਗਿਆ ਸੀ | ਦਾਸਗੁਪਤਾ ਨੂੰ ਸਨਿਚਰਵਾਰ ਸ਼ਾਮ ਜ਼ਬਰੀ ਵਸੂਲੀ, ਅਪਰਾਧਿਕ ਘੁਸਪੈਠ, ਅਪਰਾਧਿਕ ਧਮਕੀਆਂ ਤੇ ਅਗਜ਼ਨੀ ਦੀ ਕੋਸ਼ਿਸ਼ ਵਰਗੇ ਦੋਸ਼ਾਂ 'ਚ ਗਿ੍ਫ਼ਤਾਰ ਕੀਤਾ ਗਿਆ | ਉਸ ਦੇ ਸਹਿਯੋਗੀ ਸੌਰਵ ਘੋਸ਼ ਨੂੰ ਵੀ ਉਸ ਦੇ ਨਾਲ ਗਿ੍ਫ਼ਤਾਰ ਕੀਤਾ ਗਿਆ | ਐਤਵਾਰ ਨੂੰ ਜਦੋਂ ਪੁਲਿਸ ਦਾਸਗੁਪਤਾ ਨੂੰ ਅਲੀਪੁਰ ਅਦਾਲਤ 'ਚ ਲਿਜਾ ਰਹੀ ਸੀ ਤਾਂ ਪ੍ਰਦਰਸ਼ਨਕਾਰੀਆਂ ਨੇ ਉਸ 'ਤੇ ਆਂਡੇ ਸੁੱਟੇ | ਬਾਅਦ 'ਚ ਅਦਾਲਤ ਨੇ ਦਾਸਗੁਪਤਾ ਨੂੰ 14 ਦਿਨ ਤੇ ਘੋਸ਼ ਨੂੰ 11 ਦਿਨ ਤੱਕ ਪੁਲਿਸ ਹਿਰਾਸਤ 'ਚ ਭੇਜ ਦਿੱਤਾ | ਇਸ ਤੋਂ ਇਲਾਵਾ ਕੋਲਕਾਤਾ ਦੇ ਕਮਰਹਾਟੀ 'ਚ ਸਨਿਚਰਵਾਰ ਰਾਤ ਤਿ੍ਣਮੂਲ ਕਾਂਗਰਸ ਦੇ ਵਿਧਾਇਕ ਮਦਨ ਮਿੱਤਰਾ ਦੀ ਕਾਰ 'ਤੇ ਲੋਕਾਂ ਨੇ ਹਮਲਾ ਕਰ ਦਿੱਤਾ | ਅਰਿਯਾਦਾਹਾ ਇਲਾਕੇ 'ਚ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਧਾਇਕ ਇਲਾਕੇ ਦਾ ਦੌਰਾ ਕਰ ਰਿਹਾ ਸੀ | ਸਥਾਨਕ ਲੋਕਾਂ ਨੇ ਚੋਰ-ਚੋਰ ਦੇ ਨਾਅਰੇ ਲਗਾਉਂਦੇ ਹੋਏ ਵਿਧਾਇਕ ਦੀ ਕਾਰ 'ਤੇ ਆਂਡੇ ਸੁੱਟੇ | ਇਕ ਹੋਰ ਘਟਨਾ 'ਚ ਹਾਵੜਾ ਜ਼ਿਲ੍ਹੇ 'ਚ ਲੋਕਾਂ ਨੇ ਤਿ੍ਣਮੂਲ ਕਾਂਗਰਸ ਦੇ ਨੇਤਾ ਸੰਨਿਆਸੀ ਮੁੰਨਾ ਦਾ ਸਿਰ ਮੁੰਨ ਦਿੱਤਾ ਤੇ ਉਸ ਨੂੰ ਜੁੱਤੀਆਂ ਦਾ ਹਾਰ ਪਾ ਕੇ ਪੂਰੇ ਪਿੰਡ 'ਚ ਘੁਮਾਇਆ | ਅਮਰਦਾਹਾ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਮੁੰਨਾ ਭਲਾਈ ਯੋਜਨਾਵਾਂ ਦੇ ਨਾਂਅ 'ਤੇ ਲੋਕਾਂ ਤੋਂ ਪੈਸੇ ਵਸੂਲਦਾ ਸੀ | ਸੂਚਨਾ ਮਿਲਣ 'ਤੇ ਪੁਲਿਸ ਨੇ ਮੁੰਨਾ ਨੂੰ ਬਚਾਇਆ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

2 ਕਾਲਾ ਗਾਬਾ ਕਤਲ ਕਾਂਡ ਦੇ ਮੁੱਖ ਦੋਸ਼ੀ ਨੇ ਹਥਿਆਰ ਬਰਾਮਦਗੀ ਦੌਰਾਨ ਪੁਲਿਸ 'ਤੇ ਕੀਤੀ ਫਾਇਰਿੰਗ,ਜਵਾਬੀ ਕਾਰਵਾਈ ਵਿਚ ਇਕ ਦੋਸ਼ੀ ਜ਼ਖ਼ਮੀ

ਮੱਖੂ, 7 ਜੂਨ (ਕੁਲਵਿੰਦਰ ਸਿੰਘ ਸੰਧੂ)-ਗੁਰਚਰਨ ਸਿੰਘ ਉਰਫ਼ ਕਾਲਾ ਗਾਬਾ ਕਤਲ ਕਾਂਡ ਦੇ ਦੋਹਾਂ ਦੋਸ਼ੀਆਂ ਦੀ ਪਛਾਣ ਵਿਸ਼ਨੂੰ ਠਾਕੁਰ ਉਮਰ ਕਰੀਬ 21 ਸਾਲ ਪੁੱਤਰ ਥਾਨ ਸਿੰਘ ਨਿਵਾਸ ਰੂਪਾਸ, ਜ਼ਿਲਾ ਭਰਤਪੁਰ ਰਾਜਸਥਾਨ ਅਤੇ ਰਾਹੁਲ ਮਹਾਵਰ ਉਮਰ ਕਰੀਬ 24 ਸਾਲ ਪੁੱਤਰ ਦੁਰਗਾ ਸ਼ੰਕਰ ਵਾਸੀ ਆਨੰਦਪੁਰਾ ਕੋਟਾ ਰਾਜਸਥਾਨ ਵਜੋਂ ਹੋਈ ਸੀ।ਡੀਐੱਸਪੀ ਜਸਪਾਲ ਸਿੰਘ ਢਿੱਲੋਂ ਡੀਐਸਪੀ ਜ਼ੀਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਵਿਸ਼ਨੂੰ ਠਾਕੁਰ ਨੇ ਪੁੱਛਗਿੱਛ ਦੌਰਾਨ ਇੱਕ ਹੋਰ ਪਿਸਤੌਲ ਬਲਾਕ ਮੱਖੂ ਅਧੀਨ ਪੈਂਦੇ ਪਿੰਡ ਪੱਧਰੀ ਵਿਖੇ ਨਹਿਰ ਦੇ ਬੰਨ੍ਹ ਨੇੜੇ ਲੁਕਾਉਣ ਦਾ ਖੁਲਾਸਾ...  

... 1 hours 29 minutes ago

ਹੋਰ ਖ਼ਬਰਾਂ...

ਅਜੀਤ ਟੀ ਵੀ