ਝੋਨੇ ਦੀ ਲਵਾਈ ਸ਼ੁਰੂ, ਨਹੀਂ ਛੱਡਿਆ ਗਿਆ ਨਹਿਰਾਂ ਵਿਚ ਪਾਣੀ
ਮਮਦੋਟ/ਫਿਰੋਜ਼ਪੁਰ, 7 ਜੂਨ (ਸੁਖਦੇਵ ਸਿੰਘ ਸੰਗਮ)- ਪੰਜਾਬ ਸਰਕਾਰ ਵਲੋਂ ਤਹਿ ਕੀਤੀ ਗਈ ਸਮਾਂ ਸੀਮਾ 5 ਜੂਨ ਤੋਂ ਝੋਨੇ ਦੀ ਰਵਾਇਤੀ ਲਵਾਈ ਤਾਂ ਸ਼ੁਰੂ ਹੋ ਗਈ ਹੈ ਪਰ ਦੋ ਦਿਨਾਂ ਬਾਅਦ ਵੀ ਸਿੰਚਾਈ ਵਿਭਾਗ ਦੁਆਰਾ ਨਹਿਰਾਂ ਵਿਚ ਪਾਣੀ ਨਹੀਂ ਛੱਡਿਆ ਗਿਆ। ਸੂਬਾ ਸਰਕਾਰ ਵਲੋਂ ਜ਼ਿਲ੍ਹਾ ਫਿਰੋਜ਼ਪੁਰ ਵਿਚ ਝੋਨੇ ਦੀ ਲਵਾਈ ਲਈ 5 ਜੂਨ ਦੀ ਤਰੀਕ ਦਿੱਤੀ ਗਈ ਸੀ ਤੇ ਸਰਕਾਰੀ ਹੁਕਮਾਂ ਅਨੁਸਾਰ ਕਿਸਾਨਾਂ ਵਲੋਂ ਇਸ ਦਿਨ ਤੋਂ ਝੋਨਾ ਲਾਉਣ ਦਾ ਕੰਮ ਤਾਂ ਚਾਲੂ ਕਰ ਦਿੱਤਾ ਗਿਆ ਹੈ ਪਰ ਵਿਭਾਗ ਵਲੋਂ ਨਹਿਰੀ ਪਾਣੀ ਦੇਣ ਦੀ ਬਜਾਏ ਹਾਲੇ ਤੱਕ ਮਮਦੋਟ ਖੇਤਰ ਦੀਆਂ ਨਹਿਰਾਂ ਦੀ ਸਾਫ਼ ਸਫਾਈ ਕੀਤੀ ਜਾ ਰਹੀ ਹੈ, ਕਿਸਾਨਾਂ ਦਾ ਕਹਿਣਾਂ ਹੈ ਕਿ ਭਾਵੇਂ ਕਿ ਸਰਕਾਰ ਵਲੋਂ ਖੇਤੀ ਸੈਕਟਰ ਲਈ 8 ਘੰਟੇ ਤਿੰਨ ਫੇਸ ਬਿਜਲੀ ਸਪਲਾਈ 5 ਜੂਨ ਤੋਂ ਦੇਣੀ ਸ਼ੁਰੂ ਕਰ ਦਿੱਤੀ ਹੈ ਪਰੰਤੂ ਨਹਿਰੀ ਪਾਣੀ ਨਾਂ ਮਿਲਣ ਕਾਰਨ ਸਰਕਾਰ ਦੇ ਕਹੇ ਅਨੁਸਾਰ ਧਰਤੀ ਹੇਠਲੇ ਪਾਣੀ ਨੂੰ ਹੋਰ ਹੇਠਾਂ ਜਾਣ ਤੋਂ ਬਚਾਉਣ ਲਈ ਕਿਸਾਨ ਵਰਗ ਚਾਹ ਕੇ ਵੀ ਕੁਝ ਨਹੀਂ ਕਰ ਪਾ ਰਿਹਾ ਤੇ ਮਜ਼ਬੂਰੀ ਵੱਸ ਉਨ੍ਹਾਂ ਨੂੰ ਮੋਟਰਾਂ ਰਾਹੀਂ ਧਰਤੀ ਹੇਠਲਾ ਪਾਣੀ ਵਰਤਣਾਂ ਪੈ ਰਿਹਾ ਹੈ।
;
;
;
;
;
;
;