JALANDHAR WEATHER

ਤਪਾ ਖੇਤਰ ਅੰਦਰ ਝੋਨੇ ਦੀ ਲਵਾਈ ਦਾ ਕੰਮ ਹੋਇਆ ਸ਼ੁਰੂ

ਤਪਾ ਮੰਡੀ (ਬਰਨਾਲਾ) 7 ਜੂਨ (ਵਿਜੇ ਸ਼ਰਮਾ)- ਪੰਜਾਬ ਸਰਕਾਰ ਵਲੋਂ ਝੋਨੇ ਦੀ ਬਿਜਾਈ ਲਈ ਕਿਸਾਨਾਂ ਨੂੰ 9 ਜੂਨ ਦਾ ਸਮਾਂ ਦਿੱਤਾ ਗਿਆ ਹੈ, ਜਿਸ ਤੇ ਚੱਲਦਿਆਂ ਕਿਸਾਨਾਂ ਵਲੋਂ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਵਾਰ ਪ੍ਰਵਾਸੀ ਮਜ਼ਦੂਰ ਭਾਵੇਂ ਘੱਟ ਨਜ਼ਰ ਆ ਰਹੇ ਹਨ ਪਰ ਲੋਕਲ ਲੇਬਰ ਵਲੋਂ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ, ਕਿਉਂਕਿ ਬਰਨਾਲਾ ਜਿਲੇ ਵਿਚ ਸਰਕਾਰ ਵਲੋਂ 9 ਜੂਨ ਨੂੰ ਝੋਨੇ ਦੀ ਲਵਾਈ ਦੇਣ ਦਾ ਐਲਾਨ ਕੀਤਾ ਗਿਆ ਸੀ।

ਇਸ ਸਬੰਧੀ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਵਾਰ ਇਕ ਏਕੜ ਦਾ 4200, 4300 ਭਾਅ ਸੀ ਪਰ ਇਸ ਵਾਰ ਲੇਬਰ ਵਲੋਂ 5000 ਪ੍ਰਤੀ ਏਕੜ ਮੰਗਿਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ