ਹਿੰਦੀ ਫ਼ਿਲਮ ਦੇ ਡਾਇਰੈਕਟਰ ਇਮਤਿਆਜ ਅਲੀ ਅਤੇ ਏਆਰ ਰਹਿਮਾਨ ਟੀਮ ਨਾਲ ਅਟਾਰੀ-ਵਾਹਗਾ ਸਰਹੱਦ ਪਹੁੰਚੇ
ਅਟਾਰੀ (ਅੰਮ੍ਰਿਤਸਰ), 7 ਜੂਨ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)- ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ-ਵਾਹਗਾ ਸਰਹੱਦ ਤੇ ਹੋ ਰਹੀ ਰੀਟਰੀਟ ਸੈਰਾਮਨੀ ਵਾਲੇ ਸਥਾਨ (ਜੇਸੀਪੀ) ਵਿਖੇ "ਮੈਂ ਵਾਪਸ ਆਊਂਗਾ" ਹਿੰਦੀ ਫਿਲਮ ਦੇ ਡਾਇਰੈਕਟਰ ਇਮਤਿਆਜ਼ ਅਲੀ ਅਤੇ ਭਾਰਤੀ ਫਿਲਮਾਂ ਦੇ ਪ੍ਰਸਿੱਧ ਸੰਗੀਤਕਾਰ ਏ.ਆਰ ਰਹਿਮਾਨ ਫ਼ਿਲਮ ਸਟਾਰਾਂ ਦੀ ਟੀਮ ਨਾਲ ਬਾਰਡਰ ਤੇ ਪਹੁੰਚ ਗਏ ਹਨ। ਅਟਾਰੀ ਸਰਹੱਦ ਸਵੱਰਨ ਜਯੰਤੀ ਦੁਆਰ ਪਹੁੰਚਣ ਤੇ ਟੀਮ ਦਾ ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਵਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕਰਦੇ ਹੋਏ ਜੀ ਆਇਆ ਆਖਿਆ ਗਿਆ। ਫ਼ਿਲਮ ਸਟਾਰ ਦਿਲਜੀਤ ਦੋਸਾਂਝ ਨੇ ਵੀ ਟੀਮ ਨਾਲ ਅਟਾਰੀ ਬਾਰਡਰ ਪਹੁੰਚਣਾ ਸੀ ਪਰ ਕਿਸੇ ਕਾਰਨ ਉਹ ਨਹੀਂ ਆ ਸਕੇ।
ਫ਼ਿਲਮ ਸਟਾਰਾਂ ਦੀ ਟੀਮ ਦਰਸ਼ਕ ਗੈਲਰੀ ਵਿਚ ਪਹੁੰਚੀ ਤਾਂ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਦੀ ਰਸਮ ਦੇਖਣ ਆਏ ਹਜ਼ਾਰਾਂ ਸੈਲਾਨੀਆਂ ਨੇ ਤਾੜੀਆਂ ਵਜਾ ਕੇ ਸਵਾਗਤ ਕੀਤਾ। "ਮੈਂ ਵਾਪਸ ਆਊਂਗਾ" ਫਿਲਮ ਦੇ ਡਾਇਰੈਕਟਰ ਇਮਤਿਆਜ਼ ਅਲੀ, ਏ.ਆਰ ਰਹਿਮਾਨ ਅਤੇ ਟੀਮ ਵਲੋਂ ਵੀ ਦਰਸ਼ਕਾਂ ਦਾ ਹੱਥ ਹਿਲਾ ਕੇ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਬੈਠਣ ਲਈ ਕਿਹਾ ਗਿਆ।
ਦੱਸ ਦਈਏ ਕਿ ਉਕਤ ਫਿਲਮ 12 ਜੂਨ 2026 ਨੂੰ ਭਾਰਤੀ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ, ਜਿਸ ਦੀ ਪ੍ਰਮੋਸ਼ਨ ਲਈ ਫਿਲਮ ਸਟਾਰਾਂ ਦੀ ਟੀਮ ਅਟਾਰੀ ਸਰਹੱਦ ਤੇ ਪਹੁੰਚੀ ਹੈ ਤਾਂ ਕਿ ਐਤਵਾਰ ਨੂੰ ਭਾਰਤ ਅਤੇ ਵਿਦੇਸ਼ਾਂ ਵਿਚੋਂ ਵੀ ਸੈਲਾਨੀ ਵੱਡੀ ਤਾਦਾਦ ਵਿਚ ਰੀਟਰੀਟ ਸੈਰਾਮਨੀ ਦਾ ਆਨੰਦ ਮਾਨਣ ਲਈ ਅਟਾਰੀ ਬਾਰਡਰ ਪਹੁੰਚਦੇ ਹਨ। ਟੀਮ ਨੇ ਦੱਸਿਆ ਕਿ ਇਹ ਫਿਲਮ ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀ ਵੰਡ ਹੋਣ ਸਮੇਂ ਵਿਛੜੇ ਪ੍ਰੇਮੀਆਂ ਦੇ ਦਰਦ ਅਤੇ ਭਾਵੁਕ ਸਫ਼ਰ ਦੇ ਅਧਾਰਤ ਬਣਾਈ ਗਈ ਹੈ ਜਿਸ ਨੂੰ ਹਰੇਕ ਨਾਗਰਿਕ ਦੇਖੇਗਾ।
;
;
;
;
;
;
;
;