JALANDHAR WEATHER

ਮਿ੍ਤਕ ਦੀ ਦੇਹ ਮੁੱਖ ਮਾਰਗ ਤੇ ਰੱਖ ਕੇ ਜਾਮ ਕਰਨ ਦੇ ਫ਼ੈਸਲੇ ਉਪਰੰਤ ਪੁਲਿਸ ਪ੍ਰਸ਼ਾਸਨ ਨੇ ਕੀਤਾ ਮਾਮਲਾ ਦਰਜ

ਧਨੌਲਾ, 7 ਜੂਨ (ਜਤਿੰਦਰ ਸਿੰਘ ਧਨੌਲਾ)- ਬੀਤੇ ਦਿਨੀਂ ਅਤਗੜ੍ਹ ਪਿੰਡ ਵਿਖੇ ਨਿੱਜੀ ਜ਼ਮੀਨ ਵਾਹੁਣ ਗਏ ਧਨੌਲਾ ਦੇ ਵਸਨੀਕ ਤੇਜਿੰਦਰ ਦਾਸ ਪੁੱਤਰ ਰਾਲ੍ਹਾ ਦਾਸ ਦਾ ਟਰੈਕਟਰ ਹੇਠਾਂ ਦਰੜ ਕੇ ਕਤਲ ਕਰਨ ਦਾ ਮਾਮਲਾ ਚਰਚਿਤ ਹੋਇਆ ਸੀ। ਜਿਸ ਸਬੰਧੀ ਮ੍ਰਿਤਕ ਦੇ ਸਪੁੱਤਰ ਹਰਮਨ ਬਾਵਾ ਪੁੱਤਰ ਤੇਜਿੰਦਰ ਦਾਸ ਨੇ ਇਸ ਘਟਨਾਂ ਦਾ ਅੱਖੀ ਡਿੱਠਾ ਹਾਲ ਸੁਣਾਇਆ ਸੀ। ਪ੍ਰੰਤੂ ਜ਼ਿਲ੍ਹਾ ਪੁਲਿਸ ਸ਼ੱਕ ਪ੍ਰਗਟ ਕਰਦੀ ਰਹੀ ਸੀ ਕਿ ਕਿਤੇ ਤੇਜਿੰਦਰ ਦੀ ਮੌਤ ਸਟੰਟ ਕਰਨ ਕਾਰਨ ਨਾ ਹੋਈ ਹੋਵੇ। ਇਸ ਸਬੰਧੀ ਲੋਕਾਂ ਦਾ ਵੱਡੀ ਗਿਣਤੀ ਵਿਚ ਹਜੂਮ ਉਨ੍ਹਾਂ ਦੇ ਪਰਿਵਾਰ ਦੇ ਹੱਕ ਵਿਚ ਥਾਣਾ ਧਨੌਲਾ ਵਿਖੇ ਇਕੱਤਰ ਹੋ ਗਿਆ ਤੇ ਸਖ਼ਤ ਰੋਸ ਧਰਨਾ ਦਿੱਤਾ ਗਿਆ। ਬਾਅਦ ਦੁਪਹਿਰ ਤੱਕ ਰੋਸ ਧਰਨੇ ਦੀ ਕੋਈ ਸੁਣਵਾਈ ਨਾ ਹੁੰਦੀ ਦੇਖ ਕੇ ਕਿਸਾਨ ਜਥੇਬੰਦੀਆਂ, ਵਪਾਰ ਮੰਡਲ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਮੁੱਖ ਮਾਰਗ ਜਾਮ ਕਰਕੇ ਮ੍ਰਿਤਕ ਦੀ ਦੇਹ ਮੁੱਖ ਮਾਰਗ ਦੇ ਵਿਚਾਲੇ ਰੱਖਣ ਦਾ ਐਲਾਨ ਕਰ ਦਿੱਤਾ ਸੀ।

ਧਰਨਾਕਾਰੀਆਂ ਦੇ ਰੁੱਖ ਨੂੰ ਭਾਂਪਦਿਆ, ਸਭ ਪਾਸਿਓਂ ਦਬਾਅ ਬਣਦਾ ਦੇਖ ਕੇ ਧਨੌਲਾ ਪੁਲਿਸ ਨੇ ਤੇਜਿੰਦਰ ਦਾਸ ਪੁੱਤਰ ਰਾਲ੍ਹਾ ਦਾਸ ਦੇ ਸਪੁੱਤਰ ਹਰਮਨ ਬਾਬਾ ਪੁੱਤਰ ਤੇਜਿੰਦਰ ਦਾਸ ਦੇ ਬਿਆਨ ਦੇ ਆਧਾਰ ਤੇ ਭੋਲਾ ਦਾਸ ਪੁੱਤਰ ਵਚਨ ਦਾਸ, ਸੁਖਪਾਲ ਦਾਸ ਉਰਫ ਟੀਟੂ ਪੁੱਤਰ ਭੋਲਾ ਦਾਸ, ਧਰਮਪਾਲ ਉਰਫ ਗਾਂਧੀ ਪੁੱਤਰ ਭੋਲਾ ਦਾਸ ਵਿਰੁੱਧ 103/1 ,351/2 ,191/3, 199 ਬੀ. ਐਨ. ਐਸ. ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਪਰਚਾ ਦਰਜ ਹੋਣ ਉਪਰੰਤ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਪੁਲਿਸ ਨਾਲ ਸਹਿਮਤ ਹੋ ਕੇ ਬਰਨਾਲਾ ਮੁਰਦਘਾਟ ਵਿਚ ਪਈ ਤੇਜਿੰਦਰ ਦਾਸ ਦੀ ਮ੍ਰਿਤਕ ਦੇਹ ਲੈਣ ਚਲੇ ਗਏ ਤਾਂ ਕਿ ਉਸਦਾ ਸਮੇਂ ਸਿਰ ਅੰਤਿਮ ਸੰਸਕਾਰ ਕੀਤਾ ਜਾ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ