ਨੌਜਵਾਨ ਪਿਤਾ 4 ਸਾਲਾ ਬੱਚੀ ਸਮੇਤ ਮੋਬਾਈਲ ਟਾਵਰ 'ਤੇ ਚੜ੍ਹਿਆ
ਖਮਾਣੋਂ (ਫ਼ਤਹਿਗੜ੍ਹ ਸਾਹਿਬ), 7 ਜੂਨ (ਮਨਮੋਹਣ ਸਿੰਘ ਕਲੇਰ) - ਅਜ ਖਮਾਣੋਂ ਦੇ ਵਾਰਡ ਨੰਬਰ 12 ਵਿਚ ਉਸ ਵੇਲੇ ਸਥਿਤੀ ਹਫੜਾ ਦਫੜੀ ਵਾਲੀ ਹੋ ਗਈ, ਜਦੋਂ ਪਿੰਡ ਨਾਨੋਵਾਲ ਖ਼ੁਰਦ ਦਾ ਰਹਿਣ ਵਾਲਾ ਅਮਰਪਾਲ ਸਿੰਘ ਆਪਣੀ 4 ਸਾਲ ਦੀ ਮਾਸੂਮ ਬੱਚੀ ਨੂੰ ਲੈ ਕੇ ਸਵੇਰ ਕਰੀਬ 5:30 ਵਜੇ ਇਕ ਨਿੱਜੀ ਕੰਪਨੀ ਦੇ ਮੋਬਾਈਲ ਟਾਵਰ 'ਤੇ ਜਾ ਚੜ੍ਹਿਆ।ਟਾਵਰ ਤੋਂ ਨੌਜਵਾਨ ਨੇ ਦੱਸਿਆ ਕਿ ਉਹ ਸਾਲ 2019 ਤੋਂ ਅਨਮੋਲਪ੍ਰੀਤ ਕੌਰ ਨਾਲ ਲਵ-ਇਨ ਰਿਲੇਸ਼ਨਸ਼ਿਪ ਵਿਚ ਰਹਿ ਰਿਹਾ ਸੀ। ਉਸ ਦੀ ਪਤਨੀ ਖਮਾਣੋਂ ਦੇ ਨਸ਼ਾ ਛੁਡਾਊ ਕੇਂਦਰ ਵਿਚ ਕੰਮ ਕਰਦੀ ਹੈ। ਅਮਰਪਾਲ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਦੇ ਉੱਥੋਂ ਦੇ ਮੈਨੇਜਰ ਨਾਲ ਨਜਾਇਜ਼ ਸੰਬੰਧ ਸਨ, ਜਿਸ ਕਾਰਨ ਉਹ ਹੁਣ ਮੈਨੇਜਰ ਨਾਲ ਫ਼ਰਾਰ ਹੋ ਗਈ ਹੈ। ਪੀੜਤ ਮੁਤਾਬਕ ਉਹ ਇਨਸਾਫ਼ ਲਈ ਕਈ ਵਾਰ ਪੁਲਿਸ ਥਾਣੇ ਗਿਆ, ਪਰ ਕੋਈ ਸੁਣਵਾਈ ਨਹੀਂ ਹੋਈ। ਪ੍ਰਸ਼ਾਸਨ ਦੇ ਵਤੀਰੇ ਤੋਂ ਮਜਬੂਰ ਹੋ ਕੇ ਉਸ ਨੂੰ ਇਹ ਖ਼ੌਫ਼ਨਾਕ ਕਦਮ ਚੁੱਕਣਾ ਪਿਆ।
ਘਟਨਾ ਦੌਰਾਨ ਅੰਤਾਂ ਦੀ ਪੈ ਰਹੀ ਗਰਮੀ ਕਾਰਨ ਬੱਚੀ ਦੀ ਹਾਲਤ ਖ਼ਰਾਬ ਹੁੰਦੀ ਦੇਖ ਵਾਰਡ ਨੰਬਰ 12 ਦੇ ਵਸਨੀਕਾਂ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦਿਆਂ ਟਾਵਰ 'ਤੇ ਖਾਣ-ਪੀਣ ਦੀ ਸਮੱਗਰੀ ਪਹੁੰਚਾਈ। ਇਸ ਹਾਈ-ਵੋਲਟੇਜ ਡਰਾਮੇ ਤੋਂ ਬਾਅਦ ਸਥਾਨਕ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਨੌਜਵਾਨ ਨੂੰ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ ਵਿਚ ਜੁਟ ਗਏ ਹਨ।
;
;
;
;
;
;
;