JALANDHAR WEATHER

ਸ਼ਰਾਬ ਦੇ ਠੇਕੇ ’ਤੇ ਲੱਖਾਂ ਰੁਪਏ ਦੀ ਸ਼ਰਾਬ ਅਤੇ ਨਕਦੀ ਲੁੱਟੀ

ਭਵਾਨੀਗੜ੍ਹ (ਸੰਗਰੂਰ), 07 ਜੂਨ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਪਿੰਡ ਬੀਂਬੜੀ ਵਿਖੇ ਲੰਘੀ ਰਾਤ ਹਥਿਆਰਬੰਦ ਲੁਟੇਰਿਆਂ ਵਲੋਂ ਸ਼ਰਾਬ ਦੇ ਠੇਕੇ ’ਤੇ ਕਰਿੰਦੇ ਨੂੰ ਨੂੜਦਿਆਂ ਕਰੀਬ ਢਾਈ ਲੱਖ ਰੁਪਏ ਦੀ ਸ਼ਰਾਬ ਅਤੇ ਨਕਦੀ ਲੁੱਟ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਦਿੰਦਿਆਂ ਠੇਕੇਦਾਰ ਰਵਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਠੇਕੇ ਦੇ ਕਰਿੰਦਾ ਜੋ ਅੰਦਰ ਹੀ ਸੁੱਤਾ ਹੋਇਆ ਸੀ, ਨੇ ਦੱਸਿਆ ਕਰੀਬ ਅੱਧੀ ਦਰਜ਼ਨ ਵਿਅਕਤੀ, ਜਿਨ੍ਹਾਂ ਨੇ ਸ਼ਰਾਬ ਦੇ ਠੇਕੇ ਦੀਆਂ ਸੀਮਿੰਟ ਦੀਆਂ ਚਾਦਰਾਂ ਵਾਲੀ ਛੱਤ ਤੋੜ ਕੇ 2 ਵਿਅਕਤੀ ਅੰਦਰ ਵੜ ਕੇ ਉਨ੍ਹਾਂ ਕਹਿੰਦੇ ਨੂੰ ਚਾਕੂ ਦਿਖ਼ਾ ਕੇ ਡਰਾਉਂਦਿਆਂ, ਉਸ ਦਾ ਮੋਬਾਈਲ ਅਤੇ ਠੇਕੇ ਵਿਚ ਪਏ ਪੈਸੇ ਖੋਹ ਕੇ, ਠੇਕੇ ਅੰਦਰ ਪਈ ਮਹਿੰਗੀ ਸ਼ਰਾਬ, ਬੀਅਰ ਦੀਆਂ ਪੇਟੀਆਂ ਗੱਡੀ ਵਿਚ ਧਰ ਲਈਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਲੁੱਟੇ ਪੈਸੇ ਅਤੇ ਸ਼ਰਾਬ ਦੀ ਕੀਮਤ ਕਰੀਬ 3 ਲੱਖ ਰੁਪਏ ਬਣਦੀ ਹੈ। ਇਸ ਸੰਬੰਧੀ ਠੇਕੇ ਦੇ ਕਰਿੰਦੇ ਮਨੀਕਾਂਤ ਕੁਮਾਰ ਨੇ ਦੱਸਿਆ ਕਿ ਕਰੀਬ 2 ਵਜੇ ਠੇਕੇ ਦੀ ਛੱਤ ਤੋੜ ਕੇ ਕੁਝ ਵਿਅਕਤੀ ਅੰਦਰ ਆਏ ਉਨ੍ਹਾਂ ਮੈਨੂੰ ਡਰਾਉਂਦਿਆਂ ਸ਼ਰਾਬ ਦੀ ਗੱਡੀ ਅਤੇ ਉਸ ਦੇ ਮੋਬਾਈਲ ਫੋਨ ਜੋ ਕਰੀਬ 20 ਹਜ਼ਾਰ ਰੁਪਏ ਦਾ ਸੀ ਅਤੇ ਨਕਦੀ ਲੈ ਗਏ। ਇਸ ਘਟਨਾ ਦਾ ਪਤਾ ਲਗਦਿਆਂ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਵਾਰਦਾਤ ਸੰਬੰਧੀ ਠੇਕੇਦਾਰਾਂ ਵਲੋਂ ਦਿੱਤੇ ਬਿਆਨਾਂ ’ਤੇ ਮਾਮਲਾ ਦਰਜ਼ ਕਰ ਲਿਆ ਹੈ, ਪੁਲਿਸ ਵਲੋਂ ਹਰ ਤਰ੍ਹਾਂ ਨਾਲ ਜਾਂਚ ਕਰਕੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ