JALANDHAR WEATHER

ਭਾਰਤ-ਅਫਗਾਨਿਸਤਾਨ ਟੈਸਟ : ਭਾਰਤ ਵਲੋਂ 564 ਦੌੜਾਂ 'ਤੇ ਪਹਿਲੀ ਪਾਰੀ ਘੋਸ਼ਿਤ

ਐਸ.ਏ.ਐਸ.ਨਗਰ.,, 7 ਜੂਨ - ਭਾਰਤ ਤੇ ਅਫਗਾਨਿਸਤਾਨ ਵਿਚਕਾਰ ਇਕਲੌਤਾ ਟੈਸਟ ਮੈਚ ਮੁੱਲਾਂਪੁਰ (ਨਵਾਂ ਚੰਡੀਗੜ੍ਹ) ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਟੈਸਟ ਮੈਚ ਦੇ ਦੂਜੇ ਦਿਨ ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ 8 ਵਿਕਟਾਂ ਦੇ ਨੁਕਸਾਨ 'ਤੇ 564 ਦੌੜਾਂ ਤੋਂ ਬਾਅਦ ਪਹਿਲੀ ਪਾਰੀ ਘੋਸ਼ਿਤ ਕਰ ਦਿੱਤੀ। ਭਾਰਤ ਵਲੋਂ ਕਪਤਾਨ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 126 ਦੌੜਾਂ ਬਣਾਈਆਂ ਜਦਕਿ ਕੇ.ਐੱਲ.ਰਾਹੁਲ ਨੇ 100 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਾਈ ਸੁਦਰਸ਼ਨ, ਰਿਸ਼ਭ ਪੰਤ ਨੇ 81-81 ਅਤੇ ਵਾਸ਼ਿੰਗਟਨ ਸੁੰਦਰ ਨੇ 51 ਦੌੜਾਂ ਦਾ ਯੋਗਦਾਨ ਦਿੱਤਾ। ਵਾਸ਼ਿੰਗਟਨ ਸੁੰਦਰ ਅੰਤ ਤੱਕ ਆਊਟ ਨਹੀਂ ਹੋਏ। ਅਫਗਾਨਿਸਤਾਨ ਵਲੋਂ ਮੁਹੰਮਦ ਸਲੀਮ ਨੇ 6 ਵਿਕਟਾਂ ਹਾਸਲ ਕੀਤੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ