ਡੀ.ਸੀ.ਪੀ. ਦਫਤਰ ਵਿਚ ਚੱਲੀ ਗੋਲੀ, ਇਕ ਜ਼ਖਮੀ
ਅੰਮ੍ਰਿਤਸਰ, 8 ਜੂਨ (ਰੇਸ਼ਮ ਸਿੰਘ)- ਅੰਮ੍ਰਿਤਸਰ ਦੇ ਡੀ.ਸੀ.ਪੀ. ਲਾਅ ਐਂਡ ਆਰਡਰ ਦੇ ਦਫ਼ਤਰ ਵਿਚ ਅੱਜ ਅਚਾਨਕ ਗੋਲੀ ਚੱਲਣ ਨਾਲ ਇਕ ਵਿਅਕਤੀ ਜਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਮਿਲੇ ਵੇਰਵਿਆਂ ਅਨੁਸਾਰ, ਡੀ.ਸੀ.ਪੀ. ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਦੇ ਦਫ਼ਤਰ ਵਿਚ ਸਥਿਤ ਅਸਲਾ ਸ਼ਾਖਾ ਵਿਚ ਇਕ ਵਿਅਕਤੀ ਆਪਣੇ ਅਸਲਾ ਲਾਇਸੰਸ ਦੀ ਜਾਂਚ ਲਈ ਆਇਆ ਸੀ।
ਜਿਸ ਕੋਲ ਲਾਇਸੈਂਸੀ ਪਿਸਤੌਲ ਸੀ ਜਦੋਂ ਉਹ ਚੈੱਕ ਕਰ ਰਹੇ ਸੀ ਤਾਂ ਅਚਾਨਕ ਗੋਲੀ ਚੱਲਣ ਨਾਲ ਫਰਸ਼ ਤੇ ਵੱਜੀ ਅਤੇ ਬਾਅਦ ਵਿਚ ਉਸਦੇ ਪੱਟ ਤੇ ਵੱਜਣ ਕਾਰਨ ਜ਼ਖ਼ਮੀ ਹੋ ਗਿਆ।
;
;
;
;
;
;
;
;