JALANDHAR WEATHER

ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਲੋਪੋਕੇ ਚੌਂਕ ਵਿਚ ਮੋਦੀ ਤੇ ਭਗਵੰਤ ਮਾਨ ਸਰਕਾਰ ਦੀ ਅਰਥੀ ਫ਼ੂਕ ਮੁਜ਼ਾਹਰਾ

ਚੋਗਾਵਾਂ/ਅੰਮ੍ਰਿਤਸਰ, 8 ਜੂਨ (ਗੁਰਵਿੰਦਰ ਸਿੰਘ ਕਲਸੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜੋਨ ਚੋਗਾਵਾਂ ਤੇ ਜੋਨ ਲੋਪੋਕੇ ਵਲੋਂ ਲੋਪੋਕੇ ਤਹਿਸੀਲ 'ਚ ਵਿਸ਼ਾਲ ਧਰਨਾ ਦਿੱਤਾ ਜੋ 2025 ਵਿਚ ਆਏ ਹੜ੍ਹਾ ਨਾਲ ਨੁਕਸਾਨੀਆ ਫ਼ਸਲਾ ਦਾ ਮੁਆਵਜਾ ਨਹੀ ਮਿਲਿਆ, ਪੈਂਡਿੰਗ ਪਏ ਲੋਕਲ ਕੰਮ ਤੇ ਹੋਰ ਅਨੇਕਾ ਮੰਗਾ ਸਬੰਧੀ ਤਹਿਸੀਲ ਦਾ ਘਿਰਾਉ ਕਰਨ ਉਪਰੰਤ ਤਹਿਸੀਲਦਾਰ ਸਮੇਤ ਕਾਨਗੋ ਪਟਵਾਰੀਆ ਨਾਲ ਮੀਟਿੰਗ ਤੋ ਬਾਅਦ ਮਸਲਿਆ ਦੇ ਹੱਲ ਨਾਲ ਤਹਿਸੀਲਦਾਰ ਵਲੋ ਧਰਨੇ 'ਚ ਪਹੁੰਚ ਕੇ ਵਿਸਵਾਸ਼ ਦਿਵਾਉਣ ਤੇ ਧਰਨਾ ਸਮਾਪਿਤ ਕੀਤਾ ਗਿਆ। ਜਿਸ ਤੋਂ ਬਾਅਦ ਲੋਪੋਕੇ ਚੌਂਕ ਜਾਮ ਕਰਕੇ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਮਾਨ ਸਰਕਾਰ ਦਾ ਪੁਤਲਾ ਫੂਕਿਆਂ।

ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਸਰਵਨ ਸਿੰਘ ਪੰਧੇਰ, ਜਿਲ੍ਹਾ ਆਗੂ ਲਖਵਿੰਦਰ ਸਿੰਘ ਡਾਲਾ, ਜੋਨ ਚੌਗਾਵਾਂ ਦੇ ਪ੍ਰਧਾਨ ਸ਼ਰਨਪਾਲ ਸਿੰਘ ਬੱਚੀਵਿੰਡ, ਜੋਨ ਲੋਪੋਕੇ ਦੇ ਪ੍ਰਧਾਨ ਗੁਰਲਾਲ ਸਿੰਘ ਕੱਕੜ੍ਹ, ਜੋਨ ਆਗੂ ਕੁਲਬੀਰ ਸਿੰਘ ਲੋਪੋਕੇ, ਹਰਜੀਤ ਸਿੰਘ ਸ਼ਹੂਰਾਂ, ਜਸਮੀਤ ਸਿੰਘ ਰਾਣੀਆਂ, ਸੁਖਵਿੰਦਰ ਸਿੰਘ ਕੋਲੋਵਾਲ, ਸਾਬ ਸਿੰਘ ਕੱਕੜ੍ਹ, ਸੁਖਜਿੰਦਰ ਸਿੰਘ ਲੋਪੋਕੇ ਨੇ ਕਿਹਾ ਕਿ ਯੂਰੀਆਂ ਖਾਦ ਦੀ ਵੱਡੇ ਪੱਧਰ ਤੇ ਆ ਰਹੀ ਕਿੱਲਤ ਤੇ ਯੂਰੀਆਂ ਬਾਹਰ ਦੁਕਾਨਾਂ ਤੋਂ ਬਲੈਕ ਮਿਲ ਰਹੀ ਹੈ। ਇਸ ਦੇ ਨਾਲ ਸਹਿਕਾਰੀ ਸੋਸਾਇਟੀਆਂ ਵਿਚ ਵੀ ਨਾਜਾਇਜ਼ ਨੈਨੋ ਯੂਰੀਆ ਤੇ ਹੋਰ ਵਾਧੂ ਸਮਾਨ ਦਿੱਤਾ ਜਾ ਰਿਹਾ ਹੈ, ਸਰਕਾਰ ਤੁਰੰਤ ਮਿਥੇ ਰੇਟਾਂ ਤੇ ਕਿਸਾਨਾਂ ਨੂੰ ਯੂਰੀਆ ਖਾਦ ਮੁਹੱਈਆ ਕਰਵਾਏ।

ਲੋਪੋਕੇ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਲਗਾਤਾਰ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਅਗਾਂਹ ਅਗਾਂਹ ਵਾਧਾ ਕਰ ਰਹੀ ਹੈ, ਕੌਮਾਤਰੀ ਮੰਡੀ 'ਚ ਤੇਲ ਦੀਆਂ ਕੀਮਤਾ ਘਟ ਰਹੀਆਂ ਹਨ। ਇਸ ਲਈ ਦੇਸ਼ ਪੱਧਰ ਤੇ ਸਰਕਾਰ ਤਰੁੰਤ ਕੀਮਤਾ ਨੂੰ ਘਟਾਵੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਪੰਜਾਬ, ਹਰਿਆਣਾ ਸਮੇਤ ਜਿੱਥੇ ਵੀ ਕਿਸਾਨਾਂ ਦੀ ਮਰਜ਼ੀ ਤੋਂ ਉਲਟ ਜ਼ਬਰਦਸਤੀ ਜਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਹਨ ਉਸਨੂੰ ਰੋਕਿਆ ਜਾਵੇ। ਭਾਰਤ ਅਮਰੀਕਾ ਸਮਝੌਤਾ ਫੈਨਲ ਪੜਾਅ ਤੇ ਪਹੁੰਚ ਚੁੱਕਾ ਹੈ ਇਸ ਦੇ ਖਿਲਾਫ਼ ਅੱਜ ਦਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਮੰਗਦੀਪ ਸਿੰਘ ਕੋਲੋਵਾਲ, ਸੁਖਬੀਰ ਸਿੰਘ ਕੱਕੜ੍, ਰਣਜੀਤ ਸਿੰਘ ਲੋਧੀ, ਨਿਰਮਲ ਸਿੰਘ ਨੂਰਪੁਰ,ਹਰਦੀਪ ਸਿੰਘ ਸ਼ਹੂਰਾਂ, ਫਤਹਿ ਸਿੰਘ ਲੋਪੋਕੇ, ਦਿਲਬਾਗ ਸਿੰਘ ਚੱਕ ਮਿਸ਼ਰੀ ਖਾਂ ਆਦਿ ਆਗੂ ਹਾਜ਼ਰ ਸਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ