JALANDHAR WEATHER

ਸੁਪਰੀਮ ਕੋਰਟ ਅੱਜ ਕਰੇਗੀ ਮੀਨਾਕਸ਼ੀ ਨਟਰਾਜਨ ਦੀ ਨਾਮਜ਼ਦਗੀ ਰੱਦ ਹੋਣ ਦੇ ਮਾਮਲੇ ਦੀ ਸੁਣਵਾਈ

ਨਵੀਂ ਦਿੱਲੀ, 11 ਜੂਨ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਕਾਂਗਰਸ ਨੇਤਾ ਮੀਨਾਕਸ਼ੀ ਨਟਰਾਜਨ ਦੀ ਰਾਜ ਸਭਾ 'ਚ ਨਾਮਜ਼ਦਗੀ ਖਾਰਜ ਹੋਣ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਸੁਣਵਾਈ ਕਰੇਗੀ | ਹਾਲਾਂਕਿ ਸੀਨੀਅਰ ਐਡਵੋਕੇਟ ਅਭਿਸ਼ੇਕ ਮਨੂ ਸਿੰਘਵੀ ਨੇ ਅਦਾਲਤ 'ਚ ਵੀਰਵਾਰ ਨੂੰ ਹੀ ਫੌਰੀ ਸੁਣਵਾਈ ਦੀ ਮੰਗ ਕਰਦਿਆਂ ਕਿਹਾ ਕਿ ਵੀਰਵਾਰ ਨੂੰ ਹੀ ਉਮੀਦਵਾਰ ਦੀ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਰੀਕ ਹੈ, ਪਰ ਪਾਰਟੀ ਨੂੰ ਅਦਾਲਤ ਤੋਂ ਨਾ ਤਾਂ ਚੋਣ ਅਮਲ ਨੂੰ ਲੈ ਕੇ ਅਤੇ ਨਾ ਹੀ ਨਤੀਜੇ ਨਾ ਐਲਾਨਣ ਸੰਬੰਧੀ ਕੋਈ ਅੰਤਰਿਮ ਰਾਹਤ ਮਿਲੀ | ਇਹ ਮਾਮਲਾ ਸੁਪਰੀਮ ਰੋਟ ਦੇ ਛੁੱਟੀਆਂ ਵਾਲੇ (ਵੈਕੇਸ਼ਨ) ਬੈਂਚ ਅੱਗੇ ਰੱਖਦਿਆਂ ਸਿੰਘਵੀ ਨੇ ਇਸ ਸੰਬੰਧ 'ਚ ਚੋਣ ਅਮਲ ਦੇ ਨਤੀਜੇ ਐਲਾਨਣ 'ਤੇ ਰੋਕ ਲਾਉਣ ਦੀ ਅਪੀਲ ਕੀਤੀ ਸੀ | ਸਿੰਘਵੀ ਨੇ ਕਿਹਾ ਕਿ ਮੀਨਾਕਸ਼ੀ ਨਟਰਾਜਨ ਦੇ ਖ਼ਿਲਾਫ਼ ਤੇਲੰਗਨਾ 'ਚ ਸਿਰਫ ਇਕ ਸ਼ਿਕਾਇਤਕਰਤਾ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ | ਇਸ ਸੰਬੰਧੀ ਨਾ ਤਾਂ ਕੋਈ ਦੋਸ਼ ਪੱਤਰ ਦਾਇਰ ਕੀਤਾ ਗਿਆ ਸੀ ਅਤੇ ਨਾ ਹੀ ਕੋਈ ਜਾਂਚ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ ਚੋਣ ਨੇਮਾਂ ਮੁਤਾਬਿਕ ਅਜਿਹੀ ਸਥਿਤੀ 'ਤੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਸੰਬੰਧੀ ਕੋਈ ਮਾਮਲਾ ਨਹੀਂ ਬਣਦਾ | ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਏ.ਐਸ. ਚੰਦੁਰਕਰ ਨੇ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਕਰਨ 'ਤੇ ਸਹਿਮਤੀ ਪ੍ਰਗਟਾਈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ