ਮੈਕਸੀਕੋ ਨੇ ਦੱਖਣੀ ਅਫ਼ਰੀਕਾ ਨੂੰ 2-0 ਨਾਲ ਹਰਾਇਆ
ਮੈਕਸੀਕੋ ਸਿਟੀ, 11 ਜੂਨ (ਏਜੰਸੀ)-ਫੁੱਟਬਾਲ ਦੇ ਮਹਾਂਕੁੰਭ 'ਫੀਫਾ ਵਿਸ਼ਵ ਕੱਪ 2026' ਦੀ ਸ਼ੁਰੂਆਤ ਮੈਕਸੀਕੋੋ ਨੇ ਜਿੱਤ ਨਾਲ ਕੀਤੀ | ਮੈਕਸੀਕੋ ਸਿਟੀ ਦੇ ਐਜ਼ਟੇਕਾ ਸਟੇਡੀਅਮ 'ਚ ਖੇਡੇ ਗਏ ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਮੇਜ਼ਬਾਨ ਟੀਮ ਨੇ ਦੱਖਣੀ ਅਫ਼ਰੀਕਾ ਨੂੰ 2-0 ਨਾਲ ਹਰਾਇਆ | ਫੀਫਾ ਵਿਸ਼ਵ ਕੱਪ 2026 ਦੇ ਸ਼ੁਰੂਆਤੀ ਮੈਚ 'ਚ ਪਹਿਲੇ ਅੱਧ ਤੋਂ ਬਾਅਦ ਮੈਕਸੀਕੋ ਨੇ ਦੱਖਣੀ ਅਫਰੀਕਾ 'ਤੇ 1-0 ਦੀ ਬੜ੍ਹਤ ਬਣਾਈ | ਮੇਜ਼ਬਾਨ ਟੀਮ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਖੇਡ ਦਿਖਾਈ ਤੇ ਇਸਦਾ ਫਾਇਦਾ 9ਵੇਂ ਮਿੰਟ 'ਚ ਉਦੋਂ ਹੋਇਆ ਜਦੋਂ ਜੂਲੀਅਨ ਕੁਇਨੋਨੇਸ ਨੇ ਇਕ ਸ਼ਾਨਦਾਰ ਗੋਲ ਕਰਕੇ ਉਨ੍ਹਾਂ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ | ਦੱਖਣੀ ਅਫਰੀਕਾ ਨੇ ਵੀ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਪਹਿਲੇ ਅੱਧ 'ਚ ਕਿਸੇ ਵੀ ਮਹੱਤਵਪੂਰਨ ਮੌਕੇ ਦਾ ਫਾਇਦਾ ਉਠਾਉਣ 'ਚ ਅਸਫਲ ਰਿਹਾ | 17ਵੇਂ ਮਿੰਟ 'ਚ, ਰੈਫਰੀ ਨੇ ਦੱਖਣੀ ਅਫਰੀਕਾ ਦੇ ਟੇਬੋਹੋ ਮੋਕੋਏਨਾ ਨੂੰ ਫਾਊਲ ਕਰਨ ਲਈ ਪੀਲਾ ਕਾਰਡ ਦਿਖਾਇਆ, ਜਿਸ ਨਾਲ ਦਬਾਅ ਹੋਰ ਵਧ ਗਿਆ | 25ਵੇਂ ਮਿੰਟ ਵਿੱਚ, ਖਿਡਾਰੀਆਂ ਨੂੰ ਰਾਹਤ ਦੇਣ ਲਈ ਟੂਰਨਾਮੈਂਟ ਦਾ ਪਹਿਲਾ ਹਾਈਡਰੇਸ਼ਨ ਬ੍ਰੇਕ ਲਿਆ ਗਿਆ | ਦੂਜੇ ਅੱਧ 'ਚ ਦੱਖਣੀ ਅਫਰੀਕਾ ਦੀਆਂ ਮੁਸ਼ਕਲਾਂ ਉਦੋਂ ਹੋਰ ਵੀ ਵੱਧ ਗਈਆਂ ਜਦੋਂ 49ਵੇਂ ਮਿੰਟ 'ਚ ਸਪੇਫਲੋ ਸਿਥੋਲ ਨੂੰ ਇਕ ਫਾਉਲ ਕਰਨ ਤੋਂ ਬਾਅਦ ਲਾਲ ਕਾਰਡ ਦਿਖਾ ਕੇ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ | ਮੈਕਸੀਕੋ ਦੇ ਰਾਉਲ ਜਿਮੇਨੇਜ਼ ਨੇ 67ਵੇਂ ਮਿੰਟ 'ਚ ਗੋਲ ਕਰਕੇ ਟੀਮ ਨੂੰ 2-0 ਦੀ ਜਿੱਤ ਲੀਡ ਦਿਵਾਈ | ਦੂਜੇ ਹਾਈਡਰੇਸ਼ਨ ਬ੍ਰੇਕ ਤੋਂ ਬਾਅਦ ਖੇਡਦੇ ਹੋਏ ਮੈਕਸੀਕੋ ਨੇ ਦੱਖਣੀ ਅਫ਼ਰੀਕਾ ਨੂੰ ਕੋਈ ਮੌਕਾ ਨਾ ਦਿੱਤਾ ਤੇ ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਇਕ ਸ਼ਾਨਦਾਰ ਜਿੱਤ ਦਰਜ ਕੀਤੀ |
;
;
;
;
;
;
;
;
;