380 ਗ੍ਰਾਮ ਅਫੀਮ ਬਰਾਮਦ, ਦੋ ਤਸਕਰਾਂ ਤੋਂ ਪੁੱਛਗਿੱਛ ਬਾਅਦ ਸਪਲਾਇਰ ਵੀ ਕਾਬੂ
ਲਾਲੜੂ (ਮੁਹਾਲੀ), 16 ਜੂਨ (ਅਲੀ) - ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਲਾਲੜੂ ਪੁਲਿਸ ਨੂੰ ਅਫੀਮ ਤਸਕਰੀ ਦੇ ਮਾਮਲੇ ਵਿਚ ਵੱਡੀ ਸਫਲਤਾ ਮਿਲੀ ਹੈ। ਪਹਿਲਾਂ 130 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤੇ ਗਏ ਦੋ ਤਸਕਰਾਂ ਦੀ ਪੁੱਛਗਿੱਛ ਦੌਰਾਨ ਪੁਲਿਸ ਮੁੱਖ ਸਪਲਾਇਰ ਤੱਕ ਪਹੁੰਚ ਗਈ। ਇਸ ਤੋਂ ਬਾਅਦ ਪੁਲਿਸ ਨੇ ਸਪਲਾਇਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖੇਤਾਂ ਵਿਚੋਂ 250 ਗ੍ਰਾਮ ਹੋਰ ਅਫੀਮ ਬਰਾਮਦ ਕੀਤੀ। ਇਸ ਤਰ੍ਹਾਂ ਮਾਮਲੇ ਵਿਚ ਕੁੱਲ 380 ਗ੍ਰਾਮ ਅਫੀਮ ਦੀ ਬਰਾਮਦਗੀ ਹੋਈ ਹੈ।
ਐੱਸ.ਐੱਸ.ਪੀ. ਐੱਸ.ਏ.ਐੱਸ. ਨਗਰ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ 9 ਜੂਨ ਨੂੰ ਨਾਹਰ (ਲੈਹਲੀ) ਪੁਲਿਸ ਚੌਕੀ ਦੀ ਟੀਮ ਅੰਬਾਲਾ-ਚੰਡੀਗੜ੍ਹ ਹਾਈਵੇ 'ਤੇ ਝਰਮਲ ਦਰਿਆ ਨੇੜੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਇੱਕ ਚਿੱਟੀ ਬ੍ਰੇਜ਼ਾ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ। ਕਾਰ ਵਿਚੋਂ 130 ਗ੍ਰਾਮ ਅਫੀਮ ਬਰਾਮਦ ਹੋਈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸਤਿੰਦਰਜੀਤ ਸਿੰਘ ਵਾਸੀ ਸ਼ਾਹਪੁਰ ਅਤੇ ਅੰਗਰੇਜ਼ ਸਿੰਘ ਵਾਸੀ ਮੋਹੜਾ, ਜ਼ਿਲ੍ਹਾ ਅੰਬਾਲਾ (ਹਰਿਆਣਾ) ਵਜੋਂ ਹੋਈ। ਦੋਵਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।
ਪੁਲਿਸ ਰਿਮਾਂਡ ਦੌਰਾਨ ਦੋਵਾਂ ਨੇ ਖੁਲਾਸਾ ਕੀਤਾ ਕਿ ਉਹ ਅਫੀਮ ਡੇਰਾਬੱਸੀ ਨੇੜਲੇ ਪਿੰਡ ਕਾਰਕੌਰ ਦੇ ਕਰਮ ਸਿੰਘ ਨੰਬਰਦਾਰ ਤੋਂ ਲੈ ਕੇ ਆਏ ਸਨ। ਇਸ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਕਰਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣੇ ਖੇਤਾਂ ਵਿੱਚ ਬਣੀ ਮੋਟਰ 'ਤੇ ਅਫੀਮ ਛੁਪਾ ਕੇ ਰੱਖਣ ਦੀ ਗੱਲ ਕਬੂਲ ਕੀਤੀ। ਉਸ ਦੀ ਨਿਸ਼ਾਨਦੇਹੀ 'ਤੇ 250 ਗ੍ਰਾਮ ਹੋਰ ਅਫੀਮ ਬਰਾਮਦ ਕੀਤੀ ਗਈ।
;
;
;
;
;
;
;
;